8.9 Extra/Optional Material

Activity 1: Reading Practice ਸਵਾਰਥੀ ਦੋਸਤ (Selfish Friend)

Two friends walking in Jungle
“Two friends” by ExpectGrain is licensed under CC BY 2.0.

ਇੱਕ ਵਾਰ ਦੀ ਗੱਲ ਹੈ, ਇੱਕ ਪਿੰਡ ਵਿਚ ਦੋ ਦੋਸਤ ਰਹਿੰਦੇ ਸਨ ਇੱਕ ਦਾ ਨਾਂ ਰੋਹਿਤ ਅਤੇ ਦੂਜੇ ਦਾ ਨਾਂ ਕੁਨਾਲ ਸੀ। ਦੋਵੇਂ ਬਹੁਤ ਕਰੀਬੀ ਦੋਸਤ ਸਨ। ਸਾਰਾ ਪਿੰਡ ਉਹਨਾਂ ਦੀ ਦੋਸਤੀ ਦੀਆਂ ਗੱਲਾਂ ਕਰਦਾ ਸੀ। ਇੱਕ ਦਿਨ ਦੋਵੇਂ ਦੋਸਤ ਸ਼ਹਿਰ ਜਾ ਰਹੇ ਸਨ ਪਰ ਪਿੰਡ ਤੋਂ ਸ਼ਹਿਰ ਜਾਣ ਲਈ ਇੱਕ ਸੰਘਣੇ ਜੰਗਲ ਨੂੰ ਪਾਰ ਕਰਨਾ ਪੈਂਦਾ ਸੀ। ਲੋਕ ਸ਼ਾਮ ਦੇ ਸਮੇਂ ਜੰਗਲ ਵਿਚੋਂ ਜਾਣ ਤੋਂ ਡਰਦੇ ਸਨ। ਰੋਹਿਤ ਨੂੰ ਵੀ ਜੰਗਲ ਤੋ ਬਹੁਤ ਡਰ ਲੱਗਦਾ ਸੀ ਅਤੇ ਉਹਨਾਂ ਨੂੰ ਜੰਗਲ ਪਾਰ ਕਰਦੇ ਬਹੁਤ ਹਨੇਰਾ ਹੋ ਗਿਆ ਸੀ। ਇਸ ਲਈ ਉਹ ਬਹੁਤ ਡਰ ਰਿਹਾ ਸੀ, ਪਰ ਕੁਨਾਲ ਬਹੁਤ ਬਹਾਦਰ ਸੀ। ਉਸਨੇ ਰੋਹਿਤ ਨੂੰ ਕਿਹਾ ਕਿ ਤੂੰ ਡਰ ਨਾ। ਮੈਂ ਤੇਰਾ ਸੱਚਾ ਅਤੇ ਚੰਗਾ ਦੋਸਤ ਹਾਂ। ਮੈਂ ਤੇਰੇ ‘ਤੇ ਕੋਈ ਮੁਸੀਬਤ ਨਹੀਂ ਆਉਣ ਦੇਵਾਂਗਾ। ਜਦੋਂ ਉਹ ਦੋਵੇ ਜੰਗਲ ਦੇ ਵਿਚਕਾਰ ਪਹੁੰਚੇ ਉਹਨਾਂ ਨੇ ਇੱਕ ਬਹੁਤ ਵੱਡਾ ਸ਼ੇਰ ਦੇਖਿਆ। ਸ਼ੇਰ ਨੂੰ ਵੇਖ ਕੇ ਦੋਵੇਂ ਬਹੁਤ ਡਰ ਗਏ। ਕੁਨਾਲ ਸ਼ੇਰ ਨੂੰ ਦੇਖ ਕੇ ਭੱਜ ਗਿਆ ਅਤੇ ਇੱਕ ਦਰੱਖਤ ਤੇ ਚੜ੍ਹ ਗਿਆ। ਰੋਹਿਤ ਜੋਰ ਜੋਰ ਨਾਲ ਚਿਲਾਉਣ ਲੱਗਾ “ਕੁਨਾਲ ਕਿਰਪਾ ਕਰਕੇ ਮੇਰੀ ਮਦਦ ਕਰੋ” ਪਰ ਕੁਨਾਲ ਉਸਦੀ ਮਦਦ ਲਈ ਨਹੀਂ ਰੁੱਕਿਆ

ਰੋਹਿਤ ਬਹੁਤ ਘਬਰਾ ਗਿਆ ਕਿਉਂਕਿ ਉਸਨੂੰ ਦਰੱਖਤ ‘ਤੇ ਚੜ੍ਹਨਾ ਨਹੀਂ ਆਉਂਦਾ ਸੀ। ਹੁਣ ਸ਼ੇਰ ਰੋਹਿਤ ਦੇ ਬਹੁਤ ਨੇੜੇ ਆ ਗਿਆ ਸੀ ਅਤੇ ਉਸ ਸਮੇਂ ਰੋਹਿਤ ਨੂੰ ਆਪਣੀ ਦਾਦੀ ਦੀ ਇੱਕ ਗੱਲ ਯਾਦ ਆਈ,” ਕਿ ਸ਼ੇਰ ਮਰੇ ਬੰਦੇ ਨੂੰ ਨਹੀਂ ਖਾਂਦੇ।” ਇਸ ਲਈ ਉਹ ਅੱਖਾਂ ਬੰਦ ਕਰਕੇ ਜ਼ਮੀਨ ‘ਤੇ ਲੇਟ ਗਿਆ। ਕੁਨਾਲ ਇਹ ਸਭ ਦੇਖ ਰਿਹਾ ਸੀ। ਸ਼ੇਰ ਨੇ ਰੋਹਿਤ ਦੇ ਕੋਲ ਆ ਕੇ ਉਸਨੂੰ ਸੁੰਘਿਆ। ਰੋਹਿਤ ਨੂੰ ਚੰਗੀ ਤਰ੍ਹਾਂ ਸੁੰਘਣ ਤੋਂ ਬਾਅਦ ਸ਼ੇਰ ਉਸਨੂੰ ਮਰਿਆ ਹੋਇਆ ਸਮਝ ਕੇ ਉੱਥੋਂ ਚਲਾ ਗਿਆ

ਸ਼ੇਰ ਦੇ ਜਾਣ ਤੋਂ ਬਾਅਦ ਰੋਹਿਤ ਨੇ ਰੱਬ ਦਾ ਸ਼ੁਕਰ ਕੀਤਾ। ਸ਼ੇਰ ਦੇ ਜਾਣ ਤੋਂ ਬਾਅਦ, ਕੁਨਾਲ ਵੀ ਰੋਹਿਤ ਦੇ ਕੋਲ ਆਇਆ।

ਕੁਨਾਲ ਨੇ ਰੋਹਿਤ ਨੂੰ ਪੁੱਛਿਆ, ਕਿ ਤੂੰ ਸ਼ੇਰ ਨੂੰ ਵੇਖ ਕੇ ਜਮੀਨ ਤੇ ਕਿਉਂ ਲੇਟ ਗਿਆ ਸੀ? ਅਤੇ ਸ਼ੇਰ ਤੇਰੇ ਕੰਨ ਵਿੱਚ ਕੀ ਕਹਿ ਰਿਹਾ ਸੀ? ਰੋਹਿਤ ਨੇ ਕੁਨਾਲ ਨੂੰ ਦੱਸਿਆ ਸ਼ੇਰ ਨੇ ਮੇਰੇ ਕੰਨ ਵਿੱਚ ਕਿਹਾ ਕਿ ਸਵਾਰਥੀ ਦੋਸਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਕੁਨਾਲ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸਨੇ ਰੋਹਿਤ ਤੋਂ ਮਾਫ਼ੀ ਮੰਗੀ

Based on the above story, answer the following questions:

Activity 2: Listening

Pre-Listening Activity

Learn/review the following vocabulary.

Punjabi English
ਖੁੱਲ੍ਹਿਆ opened
ਜਾਣੇ ਪਹਿਚਾਣੇ ਚਿਹਰੇ here: well-known personality
ਇਲਾਜ ਕਰਾਉਣਾ to get treatment
ਆਲੋਚਨਾ ਕਰਨਾ to criticize
ਰਾਜਨੀਤੀ politics

Listening

Watch the following video carefully and then answer the following questions.

About a Hospital © AIIS, PLP, 2024, CC BY-NC 4.0

Post-Listening Activity

ਧੰਨਵਾਦ!

definition

License

Icon for the Creative Commons Attribution-NonCommercial 4.0 International License

Basic Punjabi Copyright © 2026 by Rinku Kathuria is licensed under a Creative Commons Attribution-NonCommercial 4.0 International License, except where otherwise noted.