8.8 ਕੇ Construction

In Punjabi, ਕੇ is used to combine two or more actions, which come one after another. In ਕੇ construction, the subject should be the same in all actions, and it should be used just once. ਕੇ comes with verb stem and the last action/verb takes tense specific conjugation. In English, it is translated as “having done X.”

Example phrases:

  • ਚਾਹ ਪੀ ਕੇ (after having tea)
  • ਕਿਤਾਬ ਲਿਖ ਕੇ (after writing a book)
  • ਖਾਣਾ ਖਾ ਕੇ (after having food)

Example sentences:

  • ਮੈਂ ਸਵੇਰੇ ਉੱਠਦਾ ਹਾਂ।
  • ਕੌਫੀ ਪੀਂਦਾ ਹਾਂ।
  • ਸਕੂਲ ਜਾਂਦਾ ਹਾਂ।

In ਕੇ construction: ਮੈਂ ਸਵੇਰੇ ਉਠ ਕੇ, ਕੌਫੀ ਪੀ ਕੇ ਸਕੂਲ ਜਾਂਦਾ ਹਾਂ।

  • ਮੈਂ ਦਫ਼ਤਰ ਪਹੁੰਚਦਾ ਹਾਂ।
  • ਮੈਂ ਸਫਾਈ ਕਰਦਾ ਹਾਂ।
  • ਮੈਂ ਆਪਣਾ ਕੰਮ ਸ਼ੁਰੂ ਕਰਦਾ ਹਾਂ।

In ਕੇ construction: ਮੈਂ ਦਫ਼ਤਰ ਪਹੁੰਚ ਕੇ, ਸਫਾਈ ਕਰ ਕੇ ਆਪਣਾ ਕੰਮ ਸ਼ੁਰੂ ਕਰਦਾ ਹਾਂ।

Adverbial Use of ਕੇ

Examples:

  • ਉਹ ਲੇਟ ਕੇ ਕਿਤਾਬ ਪੜ੍ਹ ਰਿਹਾ ਹੈ। (Laying down he is reading a book.)
  • ਉਹ ਹੱਸ ਕੇ ਬੋਲਿਆ। (He said happily.)
  • ਉਹ ਭੱਜ ਕੇ ਪਹੁੰਚਿਆ। (He arrived running.)

ਕਰਕੇ (Because of/Due to)

After nouns & pronouns, ਕਰਕੇ is used and it gives the sense of “because of/due to.”

Example phrases:

  • ਬਿਮਾਰੀ ਕਰਕੇ। (Because of illness.)
  • ਖਰਾਬ ਮੌਸਮ ਕਰਕੇ। (Due to bad weather.)
  • ਤੁਹਾਡੇ ਕਰਕੇ। (Because of you.)

Example sentences:

  • ਬਿਮਾਰੀ ਕਰਕੇ ਮੈਂ ਬਹੁਤ ਕਮਜ਼ੋਰੀ ਮਹਿਸੂਸ ਕਰਦਾ ਹਾਂ। (I feel very weak because of the illness.)
  • ਖਰਾਬ ਮੌਸਮ ਕਰਕੇ ਮੈਂ ਮੀਟਿੰਗ ਵਿੱਚ ਸਮੇਂ ਸਿਰ ਨਹੀਂ ਪਹੁੰਚ ਸਕਿਆ। (Due to bad weather, I could not reach the meeting on time.)
  • ਤੁਹਾਡੇ ਕਰਕੇ ਅੱਜ ਮੈਂ ਇੱਥੇ ਆਈ। (Because of you, I came here.)

Idiomatic Use of ਕਰਕੇ

  • ਖਾਸ ਕਰਕੇ (especially)
  • ਇੱਕ ਇੱਕ ਕਰਕੇ (one by one)

Example sentences:

  • ਇਹ ਮਿਠਾਈ ਮੈਂ ਖਾਸ ਕਰਕੇ ਦੀਵਾਲੀ ਤੇ ਖਾਂਦਾ ਹਾਂ। (I eat this sweet especially on Diwali.)
  • ਇੱਕ ਇੱਕ ਕਰਕੇ ਬੋਲੋ। (Speak one by one.)

ਕੇ with Perfective Aspect

In perfective sentences, the use of ਨੇ with the subject depends on the last verb which comes with its perfective aspect and agreement markers.

Examples:

  • ਗੀਤਾ ਨੇ ਕਿਤਾਬ ਪੜ੍ਹੀ।
  • ਗੀਤਾ ਨੇ ਚਿੱਠੀ ਲਿਖੀ।
  • In ਕੇ- ਗੀਤਾ ਨੇ ਕਿਤਾਬ ਪੜ੍ਹ ਕੇ ਚਿੱਠੀ ਲਿਖੀ।

Test Yourself

Activity 1: Writing (Adverbial Use of ਕੇ)

Add three more sentences using ਕੇ as an adverb.

No. Punjabi English
1.
2.
3.

Activity 2: Writing (ਕਰਕੇ (Because of/Due to))

Add three more sentences using ਕਰਕੇ to give the sense of “because of/due to.”

No. Punjabi English
1.
2.
3.

Activity 3: Writing (Idiomatic Use of ਕਰਕੇ)

Add three more sentences using ਕਰਕੇ as an idiom

No. Punjabi English
1.
2.
3.

Activity 4: Combine the Sentences

Please combine the following sentences by using ਕੇ.

No. Sentence 1 + Sentence 2 = Combined Sentence
1. ਹਰਸ਼ ਸਕੂਲ ਗਿਆ। + ਹਰਸ਼ ਅਧਿਆਪਕ ਨੂੰ ਮਿਲਿਆ। =
2. ਅਸੀਂ ਖਾਣਾ ਖਾਵਾਂਗੇ। + ਅਸੀਂ ਸੌਵਾਂਗੇ। =
3. ਤੁਸੀਂ ਗੱਡੀ ਚਲਾਓ। + ਤੁਸੀਂ ਘਰ ਜਾਓ। =
4. ਤੂੰ ਨਹਾ। + ਤੂੰ ਨਾਸ਼ਤਾ ਕਰ। =
5. ਮੈਂ ਸ਼ੇਰ ਦੀ ਅਵਾਜ਼ ਸੁਣੀ। + ਮੈਂ ਡਰ ਗਈ। =
6. ਉਹ ਪਾਰਕ ਵਿੱਚ ਗਿਆ। + ਉਸਨੇ ਪੌਦੇ ਲਗਾਏ। =
7. ਰੇਲਵੇ ਸਟੇਸ਼ਨ ਜਾਓ। + ਟਿਕਟ ਖਰੀਦੋ। =
8. ਰਮੇਸ਼ ਦਫ਼ਤਰ ਜਾਂਦਾ ਹੈ। + ਰਮੇਸ਼ ਕੰਮ ਕਰਦਾ ਹੈ। =
9. ਮੈਂ ਗਾਣਾ ਸੁਣਿਆ। + ਮੈਂ ਨੱਚਿਆ। =
10. ਪ੍ਰੀਤੀ ਨੇ ਰੋਟੀ ਬਣਾਈ। + ਪ੍ਰੀਤੀ ਨੇ ਰੋਟੀ ਖਾਧੀ। =

Activity 5: Insert ਕੇ

Read the following paragraph carefully and add ਕੇ where it is needed.

ਕੱਲ੍ਹ ਮੈਂ ਬਜ਼ਾਰ ਗਿਆ। ਉੱਥੇ ਮੈਂ street food ਖਾਧਾ ਅਤੇ ਬਿਮਾਰ ਹੋ ਗਿਆ ਸੀ। ਮੈਂ ਡਾਕਟਰ ਕੋਲ ਗਿਆ। ਚੈਕਅੱਪ ਕਰਵਾਇਆ। ਡਾਕਟਰ ਨੇ ਮੈਨੂੰ ਦੇਖਿਆ। ਡਾਕਟਰ ਨੇ ਮੈਨੂੰ ਦਵਾਈ ਦਿੱਤੀ। ਉਸਤੋਂ ਬਾਅਦ ਮੈਂ ਕੈਮਿਸਟ ਕੋਲ ਗਿਆ। ਕੈਮਿਸਟ ਨੇ ਪਰਚੀ ਦੇਖੀ। ਕੈਮਿਸਟ ਨੇ ਦਵਾਈ ਦਿੱਤੀ। ਮੈਂ ਦਵਾਈ ਲਈ। ਮੈਂ ਘਰ ਗਿਆ। ਮੈਂ ਦਵਾਈ ਖਾਧੀ। ਮੈਂ ਸੌਂ ਗਿਆ। ਮੈਂ ਸਵੇਰੇ ਉੱਠਿਆ। ਮੈਂ ਠੀਕ ਮਹਿਸੂਸ ਕੀਤਾ। ਨਾਸ਼ਤਾ ਕਰਣ ਤੋਂ ਬਾਅਦ ਮੈਂ ਦੁਬਾਰਾ ਡਾਕਟਰ ਕੋਲ ਗਿਆ। ਮੈਂ ਉਸਦਾ ਧੰਨਵਾਦ ਕੀਤਾ।

Download the answer sheet (PDF) to check your answer.

ਧੰਨਵਾਦ!

License

Icon for the Creative Commons Attribution-NonCommercial 4.0 International License

Basic Punjabi Copyright © 2026 by Rinku Kathuria is licensed under a Creative Commons Attribution-NonCommercial 4.0 International License, except where otherwise noted.