8.5 ਵਧਾਈਆਂ ਅਤੇ ਸ਼ੁਭਕਾਮਨਾਵਾਂ
ਅਸੀਸਾਂ, ਵਧਾਈਆਂ, ਅਤੇ ਸ਼ੁਭਕਾਮਨਾਵਾਂ Blessings and Good Wishes
| Punjabi | English |
|---|---|
| ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ/ਮੁਬਾਰਕਾਂ | Happy New Year! |
| ਹਮੇਸ਼ਾਂ ਖੁਸ਼ ਰਹੋ। | Always be joyful. |
| ਰੱਬ ਤੁਹਾਨੂੰ ਚੰਗੀ ਸਿਹਤ ਬਖਸ਼ੇ। | May God bless you with good health. |
| ਤਰੱਕੀਆਂ ਮਾਣੋ। | May you get/enjoy success. |
| ਲੰਮੀ ਉਮਰ ਹੋਵੇ। | May you live long. |
| ਜਨਮਦਿਨ ਮੁਬਾਰਕ ਹੋਵੇ। | Happy Birthday! |
| ਰੱਬ ਸਦਾ ਤੁਹਾਡੇ ਅੰਗ-ਸੰਗ ਰਹੇ। | May God always be with you. |
| ਜੁੱਗ- ਜੁੱਗ ਜਿਉ। | May you live long. |
| ਰੱਬ ਤੁਹਾਡਾ ਭਲਾ ਕਰੇ। | May God bless you. |
| ਰੱਬ ਤੁਹਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਕਰੇ। | May God fulfill all your wishes. |
| ਸਦਾ ਸੁਖੀ ਰਹੋ। | Always be happy! |
| ਬਹੁਤ ਬਹੁਤ ਮੁਬਾਰਕਾਂ। | Many, many congratulations. |
| ਵਧਾਈਆਂ ਜੀ। | Congratulations. |
| ਜੁਆਨੀਆਂ ਮਾਣੋ। | Enjoy the youth. |
| ਰੱਬ ਤੁਹਾਡੇ ਸਾਰੇ ਸੁਪਨੇ ਪੂਰੇ ਕਰੇ। | May God fulfill all your dreams. |
Reading Practice
New Year’s conversation between two friends on the phone.
| Speaker | Punjabi Dialogue |
|---|---|
| ਗੋਬਿੰਦ | ਸਤਿ ਸ਼੍ਰੀ ਅਕਾਲਿ ਰਾਹੁਲ, ਤੁਹਾਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਰੱਬ ਕਰੇ ਇਹ ਨਵਾਂ ਸਾਲ ਤੁਹਾਡੇ ਲਈ ਨਵੀਂਆਂ ਖੁਸ਼ੀਆਂ ਲੈ ਕੇ ਆਵੇ ਅਤੇ ਤੁਹਾਨੂੰ ਚੰਗੀ ਸਿਹਤ ਬਖਸ਼ੇ। |
| ਰਾਹੁਲ | ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਰੱਬ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੇ। |
| ਗੋਬਿੰਦ | ਰਾਹੁਲ, ਕੱਲ੍ਹ ਤੁਸੀਂ ਨਵਾਂ ਸਾਲ ਕਿਵੇਂ ਮਨਾਇਆ? |
| ਰਾਹੁਲ | ਅਸੀਂ ਚਾਰ ਦੋਸਤ ਮੈਂ, ਰਾਜੂ, ਸੁਨੀਲ ਅਤੇ ਸ਼ੰਕਰ ਕੱਲ੍ਹ ਦੁਪਹਿਰ ਨੂੰ ਰੋਜ਼ ਗਾਰਡਨ ਗਏ ਸੀ। |
| ਰਾਹੁਲ | ਕੱਲ੍ਹ ਸਾਡੀ ਛੁੱਟੀ ਸੀ। ਇਸ ਲਈ ਅਸੀਂ ਸਭ ਨੇ ਇੱਕਠੇ ਪਿਕਨਿਕ ਦੀ ਯੋਜਨਾ ਬਣਾਈ। |
| ਗੋਬਿੰਦ | ਵਾਹ! ਬਹੁਤ ਵਧੀਆ। |
| ਰਾਹੁਲ | ਤੁਸੀਂ ਦੱਸੋ, ਤੁਸੀਂ ਕੀ ਕੀਤਾ ਇੱਕਤੀ ਦਿਸੰਬਰ ਨੂੰ? |
| ਗੋਬਿੰਦ | ਮੈਂ ਆਪਣੇ ਪੰਜ ਦੋਸਤਾਂ ਨਾਲ ਨਵਾਂ ਸਾਲ ਮਨਾਉਣ ਲਈ ਸ਼ਿਮਲੇ ਗਿਆ ਸੀ। ਉੱਥੇ ਅਸੀਂ ਬਹੁਤ ਮਜ਼ਾ ਕੀਤਾ। ਅਸੀਂ ਰਾਤ ਨੂੰ ਮਾਲ-ਰੋਡ ਤੇ ਘੁੰਮਣ ਗਏ। ਅਸੀਂ ਰਾਤ 12 ਵਜੇ ਤੱਕ ਮਾਲ ਰੋਡ ਤੇ ਸੀ। ਉੱਥੇ ਬਹੁਤ ਜ਼ਿਆਦਾ ਭੀੜ ਸੀ। ਠੰਡ ਵੀ ਬਹੁਤ ਸੀ, ਪਰ ਬਹੁਤ ਮਜਾ ਆ ਰਿਹਾ ਸੀ। |
| ਰਾਹੁਲ | ਬਹੁਤ ਵਧੀਆ। ਅੱਛਾ, ਅੱਜ ਦਾ ਕੀ plan ਹੈ? |
| ਗੋਬਿੰਦ | ਫਿਲਹਾਲ ਤਾਂ ਕੁਝ ਨਹੀਂ। ਪਰ ਤੁਸੀਂ ਦੱਸੋ, ਤੁਸੀਂ ਕੀ ਕਰ ਰਹੇ ਹੋ ਅੱਜ? |
| ਰਾਹੁਲ | ਅੱਜ ਸ਼ਾਮ ਨੂੰ ਸਾਡੇ ਘਰ ਛੋਟੀ ਜਿਹੀ ਪਾਰਟੀ ਹੈ ਅਤੇ ਜੇ ਤੁਸੀਂ ਵਿਹਲੇ ਹੋ ਤਾਂ ਸ਼ਾਮ ਨੂੰ ਪੰਜ ਵੱਜੇ ਸਾਡੇ ਘਰ ਜਰੂਰ ਆਉਣਾ। ਗੋਬਿੰਦ, ਇੱਕ ਮਿੰਟ, ਸ਼ਿਲਪਾ ਨਾਲ ਵੀ ਗੱਲ ਕਰੋ ਉਹ ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣਾ ਚਾਹੁੰਦੀ ਹੈ। |
| ਰਾਹੂਲ ਦੀ ਦੋਸਤ ਸ਼ਿਲਪਾ | ਸਤਿ ਸ਼੍ਰੀ ਆਕਾਲਿ ਗੋਬਿੰਦ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। |
| ਗੋਬਿੰਦ | ਸਤਿ ਸ਼੍ਰੀ ਆਕਾਲਿ ਸ਼ਿਲਪਾ, ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ! |
| ਰਾਹੂਲ ਦੀ ਦੋਸਤ ਸ਼ਿਲਪਾ | ਗੋਬਿੰਦ ਸ਼ਾਮ ਨੂੰ ਜਰੂਰ ਆਉਣਾ। |
| ਗੋਬਿੰਦ | ਹਾਂ ਜੀ ਜਰੂਰ ਆਵਾਂਗਾ। |
| ਰਾਹੂਲ ਦੀ ਦੋਸਤ ਸ਼ਿਲਪਾ | ਠੀਕ ਹੈ ਜੀ, ਫਿਰ ਸ਼ਾਮ ਨੂੰ ਮਿਲਦੇ ਹਾਂ। |
| ਗੋਬਿੰਦ | ਹਾਂ ਜੀ, ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ! |
Test Yourself
Activity 1: Match the Words
Activity 2: Choose the Answers
Based on the above reading practice, answer the following questions.
Activity 3: Listening
Watch the following video carefully (until 0:14) and answer the following questions.
Based on the above video, answer the following questions.
ਧੰਨਵਾਦ!
definition
New Year
best wishes
May this new year bring new happiness for you
therefore
all together
made plan
great
for now
free
once again