8.4 ਖ਼ਤ ਲਿਖਣਾ
ਆਪਣੇ ਦੋਸਤ ਦੀ ਸਿਹਤ ਬਾਰੇ ਇੱਕ ਪੱਤਰ ਰਾਹੀਂ ਜਾਣਕਾਰੀ

ਪਟਿਆਲਾ
10 ਦਿਸੰਬਰ 2023
ਪਿਆਰੇ ਰਮੇਸ਼,
ਸਤਿ ਸ਼੍ਰੀ ਅਕਾਲਿ।
ਤੁਹਾਡਾ ਕੀ ਹਾਲ ਹੈ? ਮੈਨੂੰ ਕੱਲ੍ਹ ਸੁਰੇਸ਼ ਮਿਲਿਆ ਸੀ। ਉਸਨੇ ਮੈਨੂੰ ਦੱਸਿਆ ਕਿ ਤੁਹਾਨੂੰ ਡੇਂਗੂ ਹੋ ਗਿਆ ਹੈ ਅਤੇ ਤੁਸੀਂ ਹਸਪਤਾਲ ਵਿੱਚ ਹੋ।
ਮੈਨੂੰ ਵੀ ਪਿਛਲੇ ਸਾਲ ਡੇਂਗੂ ਹੋਇਆ ਸੀ। ਮੈਂ ਵੀ ਤਿੰਨ-ਚਾਰ ਦਿਨਾਂ ਲਈ ਹਸਪਤਾਲ ਰਿਹਾ ਸੀ। ਪਰ ਜਲਦੀ ਠੀਕ ਹੋ ਗਿਆ ਸੀ। ਘਬਰਾਓ ਨਾ। ਤੁਸੀਂ ਵੀ ਜਲਦੀ ਠੀਕ ਹੋਵੋਗੇ। ਆਪਣੇ ਖਾਣ-ਪੀਣ ਦਾ ਧਿਆਨ ਰੱਖੋ। ਵੱਧ ਤੋਂ ਵੱਧ ਨਾਰੀਅਲ ਪਾਣੀ ਪੀਓ ਅਤੇ ਫਲ ਖਾਓ। ਆਪਣੀ ਦਵਾਈ ਸਮੇਂ ਤੇ ਲਓ।
ਅਗਲੇ ਹਫ਼ਤੇ ਮੇਰੀ ਯੂਨੀਵਰਸਿਟੀ ਵਿੱਚ ਛੁੱਟੀਆਂ ਹੋ ਰਹੀਆਂ ਹਨ। ਇਸ ਲਈ ਮੈਂ ਤੁਹਾਨੂੰ ਮਿਲਣ ਲਈ ਆਵਾਂਗਾ। ਉਮੀਦ ਹੈ ਉਦੋਂ ਤੱਕ ਤੁਸੀਂ ਠੀਕ ਹੋ ਜਾਵੋਗੇ। ਫਿਰ ਅਸੀਂ ਇੱਕਠੇ ਇੱਕ ਪੰਜਾਬੀ ਫਿਲਮ ਦੇਖਣ ਜਾਵਾਂਗੇ ਅਤੇ ਬਹੁਤ ਮਜ਼ਾ ਕਰਾਂਗੇ।
ਆਪਣਾ ਖਿਆਲ ਰੱਖੋ। ਜਲਦੀ ਹੀ ਮਿਲਾਂਗੇ।
ਤੁਹਾਡਾ ਦੋਸਤ
ਬੰਟੀ
Test Yourself
Activity 1: Writing
On your birthday, your friend has sent you a very thoughtful gift. Write a thank you letter to him/her.
ਧੰਨਵਾਦ!
met
dengue fever
don't worry
take care
coconut water
hope
by then
enjoy
very soon