8.3 ਜਿਮ ਵਿੱਚ ਨਾਂ ਰਜਿਸਟਰ ਕਰਨਾ

Gym Vocabulary

GYM
“Carillon Point Gym” by mikeg626 is licensed under CC BY-NC 2.0.
Punjabi English
ਕਸਰਤ exercise/workout (n.m.)
ਪੱਟਾਂ ਦੀ ਕਸਰਤ thighs workout (n.m.)
ਮੋਢੇ ਦੀ ਕਸਰਤ shoulder workout (n.m.)
ਭਾਰ ਚੁੱਕਣਾ to lift weights (con.v.)
ਡੋਲਾ bicep (n.m.)
ਪਸੀਨਾ sweat (n.m.)
ਤੰਦਰੁਸਤ healthy (adj.)
ਪਿੰਨੀਆਂ ਦੀ ਕਸਰਤ calf workout (n.f.)
ਭਾਰ weight (n.m.)
ਭਾਰ ਘਟਾਉਣਾ to lose weight (con.v.)
ਡੰਡ ਮਾਰਨਾ to do pushups (con.v.)
ਰੱਸਾ ਕੁੱਦਣਾ skipping a rope (con.v.)
ਸ਼ਰੀਰ ਗਰਮ ਕਰਨਾ to warm up (con.v.)
ਛਾਤੀ ਦੀ ਕਸਰਤ chest workout (n.f.)
ਭਾਰ ਵਧਾਉਣਾ to gain weight (con.v)
ਦੌੜਨਾ/ਭੱਜਣਾ to run (v.i.)
ਸਾਈਕਲ ਚਲਾਉਣਾ to cycle (con.v.)
ਬੈਠਕਾਂ ਲਾਉਣਾ to squat (con.v.)

Reading Practice: Gym Conversation

Speaker Punjabi Dialogue
ਰੋਹਨ ਸਤਿ ਸ਼੍ਰੀ ਅਕਾਲਿ ਸਰ।
ਮੈਨੇਜਰ ਸਤਿ ਸ਼੍ਰੀ ਅਕਾਲਿ ਜੀ। ਅਲਟੀਮੇਟ ਜਿੰਮ ਵਿੱਚ ਤੁਹਾਡਾ ਸਵਾਗਤ ਹੈ। ਦੱਸੋ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ?
ਰੋਹਨ ਸਰ, ਮੈਨੂੰ ਮੇਰੇ ਦੋਸਤ ਨੇ ਤੁਹਾਡੇ ਜਿੰਮ ਬਾਰੇ ਦੱਸਿਆ ਹੈ। ਉਹ ਤੁਹਾਡੇ ਜਿੰਮ ਦਾ ਸੱਦਸ ਹੈ।
ਮੈਨੇਜਰ ਅੱਛਾ ਜੀ।
ਰੋਹਨ ਉਹ ਤੁਹਾਡੇ ਜਿੰਮ ਦੀਆਂ ਬਹੁਤ ਤਰੀਫਾਂ ਕਰਦਾ ਹੈ। ਇਸ ਲਈ ਮੈ ਵੀ ਇਹ ਜਿੰਮ join ਕਰਨਾ ਚਾਹੁੰਦਾ ਹਾਂ।
ਮੈਨੇਜਰ ਧੰਨਵਾਦ ਜੀ, ਤੁਸੀਂ ਕਦੋਂ ਤੋਂ join ਕਰਨਾ ਚਾਹੁੰਦੇ ਹੋ?
ਰੋਹਨ ਮੈਂ ਅਗਲੇ ਮਹੀਨੇ ਤੋਂ ਸ਼ੁਰੂ ਕਰਨਾ ਚਾਹੁੰਦਾ ਹਾਂ। ਤੁਸੀਂ ਮੈਨੂੰ ਦੱਸੋ ਤੁਹਾਡਾ ਜਿੰਮ join ਕਰਨ ਲਈ ਮੈਂ ਕੀ ਕਰਨਾ ਹੈ?
ਮੈਨੇਜਰ ਇੱਕ ਛੋਟਾ ਜਿਹਾ ਫਾਰਮ ਭਰਨਾ ਹੈ ਜਿਸ ਵਿਚ ਤੁਸੀਂ ਆਪਣਾ ਨਾਮ, ਪਤਾ, ਮੋਬਾਇਲ ਨੰਬਰ ਲਿਖਣਾ ਹੈ ਅਤੇ ਇਹ ਵੀ ਦੱਸਣਾ ਹੈ ਕਿ ਤੁਸੀਂ ਜਿੰਮ ਕਿਉਂ join ਕਰਨਾ ਚਾਹੁੰਦੇ ਹੋ।
ਰੋਹਨ ਜੀ, ਮੈਂ ਆਪਣਾ ਭਾਰ ਘਟਾਉਣਾ ਚਾਹੁੰਦਾ ਹਾਂ ਅਤੇ ਮੈਨੂੰ ਡਾਕਟਰ ਨੇ ਭਾਰ ਘਟਾਉਣ ਲਈ ਕਿਹਾ ਹੈ।
ਮੈਨੇਜਰ ਕੀ ਤੁਹਾਨੂੰ ਕੋਈ ਤਕਲੀਫ਼ ਹੈ? ਡਾਕਟਰ ਨੇ ਤੁਹਾਨੂੰ ਭਾਰ ਘਟਾਉਣ ਲਈ ਕਿਉਂ ਕਿਹਾ ਹੈ?
ਰੋਹਨ ਹਾਂ ਜੀ, ਮੈਨੂੰ ਅੱਜਕੱਲ੍ਹ ਸਾਹ ਲੈਣ ਵਿਚ ਥੋੜੀ ਤਕਲੀਫ਼ ਹੋ ਰਹੀ ਹੈ ਇਸ ਲਈ ਡਾਕਟਰ ਨੇ ਮੈਨੂੰ ਭਾਰ ਘਟਾਉਣ ਦੀ ਸਲਾਹ ਦਿੱਤੀ ਹੈ।
ਮੈਨੇਜਰ ਕੀ ਇਸ ਤੋਂ ਇਲਾਵਾਂ ਤੁਹਾਨੂੰ ਕੋਈ ਹੋਰ ਤਕਲੀਫ਼ ਜਾਂ ਬਿਮਾਰੀ ਹੈ, ਜਿਵੇਂ ਦਿਲ ਦੀ ਬਿਮਾਰੀ, ਪਿੱਠ ਦੀ ਕੋਈ ਬਿਮਾਰੀ ਜਾਂ ਸ਼ਰੀਰ ਦੇ ਕਿਸੇ ਹੋਰ ਹਿੱਸੇ ਵਿੱਚ ਦਰਦ ਆਦਿ ਹੈ?
ਰੋਹਨ ਨਹੀਂ, ਨਹੀਂ ਜੀ ਬਸ ਮੈਨੂੰ ਅੱਜਕੱਲ੍ਹ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਹੈ, ਬਾਕੀ ਸਭ ਠੀਕ ਹੈ।
ਮੈਨੇਜਰ ਬਹੁਤ ਵਧੀਆ, ਤੁਸੀਂ ਇਹ ਫਾਰਮ ਲਓ ਜੀ ਅਤੇ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਭਰ ਦਿਓ। ਤੁਸੀਂ ਆਪਣੀ ਸਾਹ ਦੀ ਸਮੱਸਿਆਂ ਬਾਰੇ ਵੀ ਸਭ ਜਾਣਕਾਰੀ ਇੱਥੇ ਲਿਖਣਾ। ਅਤੇ ਇਹ ਵੀ ਲਿਖਣਾ ਕਿ ਤੁਸੀਂ ਜਿੰਮ ਇੱਕ ਸਾਲ ਲਈ join ਕਰਨਾ ਹੈ ਜਾਂ ਕੁਝ ਮਹੀਨਿਆਂ ਲਈ।
ਰੋਹਨ ਸਰ, ਕੀ ਤੁਸੀਂ ਮੈਨੂੰ ਦੱਸੋਗੇ ਕਿ ਮਹੀਨੇ ਦੇ ਕਿੰਨੇ ਪੈਸੇ ਹਨ ਅਤੇ ਪੂਰੇ ਸਾਲ ਦੇ ਕਿੰਨੇ ਪੈਸੇ ਹਨ।
ਮੈਨੇਜਰ ਜੀ, ਸਾਡੀ ਇੱਕ ਮਹੀਨੇ ਦੀ ਫ਼ੀਸ 1500 ਰੁਪਏ ਹੈ ਅਤੇ ਪੂਰੇ ਸਾਲ ਦੀ ਫ਼ੀਸ 16,500 ਰੁਪਏ ਹੈ। Personal trainer ਦੀ 1000/- ਰੁਪਏ ਫ਼ੀਸ ਅੱਲਗ ਹੈ।
ਰੋਹਨ ਮੈਂ ਸਾਲ ਦੀ membership ਲੈਣਾ ਚਾਹੁੰਦਾ ਹਾਂ ਪਰ ਇੱਕ ਸਾਲ ਦੀ ਫ਼ੀਸ 16,500/- ਬਹੁਤ ਜਿਆਦਾ ਹੈ। ਕੀ ਕੋਈ discount ਮਿਲ ਸਕਦਾ ਹੈ? ਮੈਂ ਜਿੰਮ ਸਿਰਫ ਤੰਦਰੁਸਤ ਰਹਿਣ ਲਈ ਅਤੇ ਆਪਣਾ ਭਾਰ ਘਟਾਉਣ ਲਈ join ਕਰਨਾ ਚਾਹੁੰਦਾ ਹਾਂ।
ਮੈਨੇਜਰ ਸਰ, ਅਸੀਂ ਇੱਕ ਸਾਲ ਦੀ membership ਲਈ ਬਾਰ੍ਹਾਂ ਮਹੀਨੇ ਦੀ ਬਜਾਏ ਗਿਆਰ੍ਹਾਂ ਮਹੀਨੇ ਦੇ ਪੈਸੇ ਲੈਂਦੇ ਹਾਂ।
ਰੋਹਨ Trainer ਲਈ 1000 /- ਰੁਪਏ ਬਹੁਤ ਜਿਆਦਾ ਹਨ ਕੀ ਇਹ ਥੋੜੇ ਘੱਟ ਹੋ ਸਕਦੇ ਹਨ?
ਮੈਨੇਜਰ ਤੁਸੀਂ trainer ਦੀ ਫ਼ੀਸ 800/- ਰੁਪਏ ਮਹੀਨਾ ਦੇ ਦੇਣਾ।
ਰੋਹਨ ਬਹੁਤ ਬਹੁਤ ਸ਼ੁਕਰੀਆ। ਕੀ ਤੁਸੀਂ ਇਹ ਫ਼ੀਸ ਹਰ ਮਹੀਨੇ ਲਵੋਗੇ ਜਾਂ ਮੈਂ ਇੱਕਠੀ ਸਾਲ ਦੀ ਫ਼ੀਸ ਵੀ ਦੇ ਸਕਦਾ ਹਾਂ?
ਮੈਨੇਜਰ ਜੀ, ਇਹ ਤੁਹਾਡੀ ਮਰਜੀ ਹੈ। ਤੁਸੀਂ ਹਰ ਮਹੀਨੇ ਵੀ ਦੇ ਸਕਦੇ ਹੋ ਅਤੇ ਪੂਰੇ ਸਾਲ ਦੀ ਇੱਕਠੀ ਵੀ ਦੇ ਸਕਦੇ ਹੋ।
ਰੋਹਨ ਠੀਕ ਹੈ ਜੀ। ਮੈਂ ਪੂਰੇ ਸਾਲ ਦੀ ਫ਼ੀਸ ਇੱਕਠੀ ਦੇਵਾਂਗਾ। ਇੱਕ ਹੋਰ ਸਵਾਲ, ਤੁਸੀਂ ਮੈਨੂੰ ਕਿਸ ਤਰ੍ਹਾਂ ਦੀਆਂ exercises ਕਰਵਾਓਗੇ।
ਮੈਨੇਜਰ ਅਸੀਂ ਕਈ ਤਰ੍ਹਾਂ ਦੀਆਂ exercises ਕਰਵਾਉਂਦੇ ਹਾਂ ਜਿਵੇਂ ਭਾਰ ਚੁੱਕਣਾ, ਸਾਈਕਲ ਚਲਾਉਣਾ, ਰੱਸਾ ਕੁੱਦਣਾ, ਡੰਡ ਮਾਰਨਾ, ਪੱਟਾਂ ਦੀ

ਕਸਰਤ, ਪਿੰਨੀਆਂ ਦੀ ਕਸਰਤ ਆਦਿ।

ਰੋਹਨ ਠੀਕ ਹੈ ਜੀ।
ਮੈਨੇਜਰ ਤੁਸੀਂ ਕੱਲ੍ਹ ਤੱਕ ਫਾਰਮ ਅਤੇ ਫੀਸ ਦੇ ਦੇਣਾ
ਰੋਹਨ ਹਾਂ ਜੀ, ਜਰੂਰ। ਧੰਨਵਾਦ ਜੀ।

Test Yourself

Activity 1: Match the Words

Activity 2: Choose the Answers

Based on the above reading practice, answer the following questions.

Activity 3: Listening

Watch the following video carefully and answer the questions given below.

Tour to Gym © AIIS, PLP Team, 2024, CC BY-NC 4.0

ਧੰਨਵਾਦ!

definition

License

Icon for the Creative Commons Attribution-NonCommercial 4.0 International License

Basic Punjabi Copyright © 2026 by Rinku Kathuria is licensed under a Creative Commons Attribution-NonCommercial 4.0 International License, except where otherwise noted.