8.2 ਡਾਕਟਰ ਨਾਲ ਗੱਲਬਾਤ

Parts of the Body: ਸ਼ਰੀਰ ਦੇ ਅੰਗਾਂ ਦੇ ਨਾਂ
| Punjabi | English |
|---|---|
| ਸਿਰ | head |
| ਕੰਨ | ear |
| ਬੁੱਲ੍ਹ | lips |
| ਠੋਡੀ | chin |
| ਉਂਗਲਾਂ | fingers |
| ਨਹੁੰ | nails |
| ਛਾਤੀ | chest/breast |
| ਲੱਤ | leg |
| ਵਾਲ | hair |
| ਅੱਖ | eye |
| ਜੀਭ | tongue |
| ਬਾਂਹ | arm |
| ਅੰਗੂਠਾ | thumb |
| ਗਰਦਨ | neck |
| ਢਿੱਡ | stomach |
| ਗੋਡਾ | knee |
| ਮੱਥਾ | forehead |
| ਨੱਕ | nose |
| ਦੰਦ | teeth |
| ਹੱਥ | hand |
| ਗੁੱਟ/ਵੀਹਣੀ | wrist |
| ਮੋਢਾ | shoulder |
| ਕਮਰ | waist |
| ਪੈਰ | feet |
Health Vocabulary
| Punjabi | English |
|---|---|
| ਸਿਹਤ | health (n.f.) |
| ਹਸਪਤਾਲ | hospital (m) |
| ਦਵਾਈ | medicine (n.f.) |
| ਲਹੂ/ਖੂਨ | blood (n.m.) |
| ਢਿੱਡ ਦਰਦ | stomachache |
| ਗਲੇ ਵਿੱਚ ਦਰਦ | sore throat |
| ਉਲਟੀ ਕਰਨਾ | to vomit (con.v.) |
| ਇਲਾਜ | treatment (n.m.) |
| ਬੱਚਿਆਂ ਦੇ ਮਾਹਿਰ | child specialist (adj.) |
| ਜਾਨਵਰਾਂ ਦਾ ਡਾਕਟਰ | veterinary doctor (adj.) |
| ਬਿਮਾਰ | sick/ill (adj.) |
| ਬੁਖਾਰ | fever (n.m.) |
| ਗੋਲੀ | tablet (n.f.) |
| ਬੇਚੈਨੀ | anxiety (n.f.) |
| ਸਿਰ ਦਰਦ | headache (n.m.) |
| ਟੀਕਾ | injection (n.m.) |
| ਗਰਾਰੇ ਕਰਨਾ | to gargle (con.v.) |
| ਇਲਾਜ ਕਰਨਾ | to give treatment (con.v.) |
| ਇਸਤਰੀ ਰੋਗਾਂ ਦਾ ਮਾਹਿਰ | gynecologist (adj.) |
| ਚਮੜੀ ਰੋਗਾਂ ਦਾ ਮਾਹਿਰ | skin specialist (adj.) |
| ਬਿਮਾਰੀ | disease (n.f.) |
| ਜ਼ੁਕਾਮ | cold (n.m.) |
| ਮਲ੍ਹਮ | ointment (n.f.) |
| ਦਰਦ | pain (n.f.) |
| ਜੋੜਾਂ ਦਾ ਦਰਦ | joint pain (n.m.) |
| ਟੀਕਾ ਲਗਾਉਣਾ | to give injection (con.v.) |
| ਕਮਜੋਰੀ | weakness (n.f.) |
| ਦੰਦਾਂ ਦਾ ਮਾਹਿਰ | dentist (adj.) |
| ਹੱਡੀਆਂ ਦਾ ਮਾਹਿਰ | orthopedic (adj.) |
| ਦਿਲ ਦੇ ਰੋਗਾਂ ਦਾ ਮਾਹਿਰ | cardiologist (adj.) |
Conversation With a Doctor: ਡਾਕਟਰ ਨਾਲ ਗੱਲਬਾਤ
| Speaker | Punjabi Dialogue |
|---|---|
| ਮਰੀਜ | ਸਤਿ ਸ਼੍ਰੀ ਆਕਾਲਿ, ਜੀ, ਕੀ ਡਾਕਟਰ ਸਾਹਿਬ ਅੰਦਰ ਹਨ? |
| ਰਿਸੈਪਸ਼ਨਿਸਟ | ਹਾਂ ਜੀ, ਤੁਹਾਨੂੰ ਕੀ ਤਕਲੀਫ਼ ਹੈ? |
| ਮਰੀਜ | ਮੈਡਮ ਜੀ, ਮੈਨੂੰ ਰਾਤ ਤੋਂ ਛਾਤੀ ਵਿੱਚ ਤੇਜ (acute) ਦਰਦ ਹੋ ਰਿਹਾ ਹੈ। |
| ਰਿਸੈਪਸ਼ਨਿਸਟ | ਠੀਕ ਹੈ, ਪਹਿਲਾਂ ਤੁਸੀਂ ਆਪਣਾ ਨਾਮ ਦੱਸੋ। |
| ਮਰੀਜ | ਮੇਰਾ ਨਾਮ ਹਰੀਸ਼ ਹੈ। |
| ਰਿਸੈਪਸ਼ਨਿਸਟ | ਤੁਹਾਡੀ ਉਮਰ? |
| ਮਰੀਜ | ਜੀ, ਚਾਲੀ ਸਾਲ। |
| ਰਿਸੈਪਸ਼ਨਿਸਟ | ਤੁਹਾਡਾ ਘਰ ਦਾ ਪਤਾ ਤੇ ਤੁਹਾਡਾ ਮੁਬਾਇਲ ਨੰਬਰ? |
| ਮਰੀਜ | ਮਕਾਨ ਨਬੰਰ 000, ਮੁਬਾਇਲ ਨੰਬਰ – 9812——— |
| ਰਿਸੈਪਸ਼ਨਿਸਟ | ਹਰੀਸ਼ ਜੀ ਤੁਸੀਂ ਖਿੜਕੀ ਨਬੰਰ ਇੱਕ ਤੇ ਪੰਜ ਸੌ ਰੁਪਏ ਜਮਾ ਕਰਵਾਓ। |
| ਮਰੀਜ | ਠੀਕ ਹੈ ਜੀ। |
ਪੰਜ ਸੌ ਰੁਪਏ ਜਮਾ ਕਰਾਉਣ ਤੋਂ ਬਾਅਦ
| Speaker | Punjabi Dialogue |
|---|---|
| ਮਰੀਜ | ਮੈਡਮ ਜੀ ਇਹ ਲਓ ਜੀ ਪਰਚੀ (receipt)। ਮੈਂ ਪੰਜ ਸੌ ਰੂਪਏ ਜਮਾ ਕਰਵਾ ਦਿੱਤੇ ਹਨ। |
| ਰਿਸੈਪਸ਼ਨਿਸਟ | ਠੀਕ ਹੈ ਜੀ, ਤੁਸੀਂ ਬੈਠੋ। |
| ਮਰੀਜ | ਠੀਕ ਹੈ ਜੀ। ਮੇਰੇ ਤੋਂ ਪਹਿਲਾਂ ਹੋਰ ਕਿੰਨੇ ਮਰੀਜ ਹਨ? |
| ਰਿਸੈਪਸ਼ਨਿਸਟ | ਦੋ। |
| ਮਰੀਜ | ਠੀਕ ਹੈ ਜੀ। |
ਮਰੀਜ ਡਾਕਟਰ ਦੇ ਕਮਰੇ ਵਿੱਚ
| Speaker | Punjabi Dialogue |
|---|---|
| ਡਾਕਟਰ | ਹਾਂ ਜੀ, ਦੱਸੋ, ਤੁਹਾਨੂੰ ਕੀ ਤਕਲੀਫ਼ ਹੈ? |
| ਮਰੀਜ | ਡਾਕਟਰ ਸਾਹਿਬ, ਮੈਨੂੰ ਰਾਤ ਤੋਂ ਛਾਤੀ ਵਿਚ ਤੇਜ ਦਰਦ ਹੋ ਰਿਹਾ ਹੈ ਅਤੇ ਬਹੁਤ ਬੇਚੈਨੀ ਵੀ ਹੋ ਰਹੀ ਹੈ। |
| ਡਾਕਟਰ | ਤੁਸੀਂ ਉੱਥੇ ਬੈਡ ਤੇ ਲੇਟੋ (lie down), ਅਤੇ ਮੈਂ ਤੁਹਾਡੀ ਛਾਤੀ ਹੌਲੀ-ਹੌਲੀ ਦਬਾਵਾਂਗਾ ਤੁਸੀਂ ਮੈਨੂੰ ਦੱਸਣਾ ਤੁਹਾਨੂੰ ਕਿੱਥੇ ਦਰਦ ਮਹਿਸੂਸ ਹੋ ਰਿਹਾ ਹੈ। ਇੱਥੇ ਦਰਦ ਮਹਿਸੂਸ ਹੋ ਰਿਹਾ ਹੈ? |
| ਮਰੀਜ | ਹਾਂ ਜੀ, ਹਾਂ ਜੀ, ਇਸ ਪਾਸੇ ਬਹੁਤ ਤੇਜ਼ ਦਰਦ ਹੈ। |
| ਡਾਕਟਰ | ਹੁਣ ਡੂੰਘਾ ਸਾਹ ਲਓ ਅਤੇ ਹੌਲੀ – ਹੌਲੀ ਸਾਹ ਛੱਡੋ। ਇੱਕ ਵਾਰ ਫਿਰ ਡੂੰਘਾ ਸਾਹ ਲਓ, ਅਤੇ ਹੌਲੀ – ਹੌਲੀ ਸਾਹ ਛੱਡੋ। ਕੀ ਤੁਹਾਨੂੰ ਰਾਤ ਨੂੰ ਬੁਖਾਰ ਵੀ ਸੀ? |
| ਮਰੀਜ | ਨਹੀਂ ਜੀ, ਪਰ ਮੈਨੂੰ ਬਹੁਤ ਕਮਜੋਰੀ ਮਹਿਸੂਸ ਹੋ ਰਹੀ ਹੈ। |
| ਡਾਕਟਰ | ਠੀਕ ਹੈ, ਤੁਸੀਂ ਛਾਤੀ ਦਾ ਐਕਸ –ਰੇ ਕਰਵਾਓ ਅਤੇ ਕੱਲ੍ਹ ਉਸ ਦੀ ਰਿਪੋਰਟ ਦਿਖਾਉਣਾ। ਫਿਲਹਾਲ ਮੈਂ ਤੁਹਾਨੂੰ ਅੱਜ ਲਈ ਇੱਕ ਦਰਦ ਦੀ ਗੋਲੀ ਅਤੇ ਇੱਕ ਨੀਂਦ ਦੀ ਗੋਲੀ ਦੇ ਰਿਹਾ ਹਾਂ। |
| ਮਰੀਜ | ਐਕਸ –ਰੇ, ਕਿਸ ਲਈ? ਕੀ ਕੋਈ ਗੰਭੀਰ ਗੱਲ ਹੈ? |
| ਡਾਕਟਰ | ਨਹੀਂ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। |
| ਮਰੀਜ | ਠੀਕ ਹੈ ਜੀ, ਤੁਸੀਂ ਮੈਨੂੰ ਦੱਸੋਗੇ ਕਿ ਮੈਂ ਕੀ ਕੀ ਖਾਵਾਂ? |
| ਡਾਕਟਰ | ਤੁਸੀਂ ਠੰਡੀਆਂ ਅਤੇ ਖੱਟੀਆਂ ਚੀਜਾਂ ਨਾ ਖਾਣਾ ਅਤੇ ਨੰਗੇ ਪੈਰ ਨਾ ਘੁੰਮਣਾ। |
| ਮਰੀਜ | ਠੀਕ ਹੈ ਜੀ। ਐਕਸ –ਰੇ ਕਿੱਥੇ ਹੁੰਦਾ ਹੈ? |
| ਡਾਕਟਰ | ਕਮਰਾ ਨੰਬਰ ਚਾਰ ਵਿੱਚ। |
| ਮਰੀਜ | ਠੀਕ ਹੈ ਜੀ, ਡਾਕਟਰ ਸਾਹਿਬ ਇਹ ਦਵਾਈ ਕਿਵੇਂ ਲੈਣੀ ਹੈ? |
| ਡਾਕਟਰ | ਇਹ ਦਰਦ ਦੀ ਗੋਲੀ ਸਵੇਰੇ ਨਾਸ਼ਤੇ ਤੋਂ ਬਾਅਦ, ਅਤੇ ਇਹ ਦੂਜੀ ਗੋਲੀ ਰਾਤ ਨੂੰ ਸੌਣ ਤੋਂ ਪਹਿਲਾਂ। |
| ਮਰੀਜ | ਠੀਕ ਹੈ, ਧੰਨਵਾਦ ਡਾਕਟਰ ਸਾਹਿਬ। |
Test Yourself
Activity 1: Choose the Answers
Based on the above reading practice, answer the following questions.
Activity 2: Speaking
Yesterday you ate snacks at the roadside eatery. Now you have a stomachache and vomiting. Visit a doctor and explain your problem. Record your sentences by pressing the button below. Once you done recording, you can download your audio file and send it to your teacher for feedback.
Activity 3: Listening
Pre-Listening Activity
Learn/review the following vocabulary.
| Punjabi | English |
|---|---|
| ਵਾਲੀ (f) | earring |
| ਕੋਕਾ (m) | nose pin |
| ਤਿਲ (m) | mole |
| ਜੁੱਤੇ (m) | shoes |
| ਚੂੜੀ (f) | bangle |
| ਲੰਬੀ (adj) | long |
| ਮੁੰਦਰੀ (f) | ring |
| ਚੌੜੀ (adj) | wide |
| ਜ਼ਖਮ (m) | wound |
| ਘੜੀ (f) | wrist watch/wall clock |
| ਦਰਦ (m) | pain |
Listening
Watch the following video.
Post-Listening Activity
ਧੰਨਵਾਦ!
patient
problem
from the last night
house address
deposit
receipt
anxiety
will press
feel
this side
now
take a deep breath
exhale slowly
once again
for now
painkiller pill/tablet
sleeping pill/tablet
serious
matter
chilled and sour edibles
bare feet
medicine
to take
after breakfast
before sleeping