8.1 Review of Chapter 7
Activity 1: Match the Words
Activity 2: Identify the Perfective Verbs
Read the following passage carefully and mark the verbs in perfective aspect.
Activity 3: Reading Practice ਲੋਹੜੀ-ਤਿਉਹਾਰ (ਗੱਲਬਾਤ)
| Speaker | Punjabi Dialogue |
|---|---|
| ਨੇਹਾ | ਸੋਨੀਆ, ਤੈਨੂੰ ਲੋਹੜੀ ਦੀਆਂ ਬਹੁਤ ਵਧਾਈਆਂ। |
| ਸੋਨੀਆ | ਧੰਨਵਾਦ ਨੇਹਾ। ਤੈਨੂੰ ਵੀ ਲੋਹੜੀ ਦੀਆਂ ਬਹੁਤ ਵਧਾਈਆਂ। ਕੀ ਲੋਹੜੀ ਤੁਹਾਡਾ ਮਨਪਸੰਦ ਤਿਉਹਾਰ ਹੈ? |
| ਨੇਹਾ | ਹਾਂ ਜੀ, ਲੋਹੜੀ ਮੇਰਾ ਮਨਪਸੰਦ ਤਿਉਹਾਰ ਹੈ। |
| ਸੋਨੀਆ | ਲੋਹੜੀ ਕਿਵੇਂ ਮਨਾਉਂਦੇ ਹਨ? |
| ਨੇਹਾ | ਲੋਹੜੀ ਪੰਜਾਬੀਆਂ ਲਈ ਇੱਕ ਖਾਸ ਤਿਉਹਾਰ ਹੈ। ਪੰਜਾਬ ਵਿਚ ਜਿਆਦਾਤਰ ਜਦੋਂ ਕਿਸੇ ਦਾ ਨਵਾਂ ਨਵਾਂ ਵਿਆਹ ਹੁੰਦਾ ਹੈ ਜਾਂ ਕਿਸੇ ਦੇ ਘਰ ਮੁੰਡਾ ਪੈਦਾ ਹੁੰਦਾ ਹੈ ਤਾਂ ਉਹਨਾਂ ਦੀ ਪਹਿਲੀ ਲੋਹੜੀ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਲੋਹੜੀ ਸ਼ਾਮ ਨੂੰ ਮਨਾਉਂਦੇ ਹਨ। ਸ਼ਾਮ ਨੂੰ ਲੋਕ ਆਪਣੇ ਘਰ ਵਿਚ ਇੱਕ ਥਾਂ ਲੱਕੜਾਂ ਇੱਕਠੀਆਂ ਕਰਦੇ ਹਨ ਤੇ ਉਹਨਾਂ ਨੂੰ ਬਾਲ ਕੇ ਲੋਹੜੀ ਮਨਾਉਂਦੇ ਹਨ। ਪਰ ਕਈ ਜਗ੍ਹਾਂ ਤੇ ਲੋਕ ਮੁਹੱਲੇ ਵਿਚ ਇੱਕਠੇ ਮਿਲ ਕੇ ਲੋਹੜੀ ਮਨਾਉਂਦੇ ਹਨ ਅਤੇ ਸਭ ਲੋਕ ਅੱਗ ਦੇ ਦੁਆਲੇ ਬੈਠਦੇ ਹਨ। ਫ਼ਿਰ ਲੋਹੜੀ ਦੀ ਪੂਜਾ ਹੁੰਦੀ ਹੈ। ਸਾਰੇ ਇੱਕਠੇ ਬੈਠ ਕੇ ਮੂੰਗਫਲੀ, ਗੱਚਕ ਤੇ ਰਿਉੜੀਆਂ ਖਾਂਦੇ ਹਨ। |
| ਸੋਨੀਆ | ਮੈਨੂੰ ਵੀ ਮੂੰਗਫਲੀ ਤੇ ਰਿਉੜੀਆਂ ਬਹੁਤ ਸਵਾਦ ਲੱਗਦੀਆਂ ਹਨ। |
| ਨੇਹਾ | ਅੱਛਾ ਜੀ। |
| ਸੋਨੀਆ | ਨੇਹਾ, ਲੋਹੜੀ ਕਿਉਂ ਮਨਾਈ ਜਾਂਦੀ ਹੈ? |
| ਨੇਹਾ | ਲੋਹੜੀ ਨਾਲ ਬਹੁਤ ਸਾਰੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ ਜਿਵੇਂ ਮਹਾਰਾਜਾ ਰਣਜੀਤ ਸਿੰਘ, ਦੁੱਲਾ ਭੱਟੀ, ਸੰਤ ਕਬੀਰ ਅਤੇ ਉਹਨਾਂ ਦੀ ਪਤਨੀ ਲੋਈ ਆਦਿ। ਦੁੱਲਾ ਭੱਟੀ ਦੀ ਕਹਾਣੀ ਸਭ ਤੋਂ ਮਸ਼ਹੂਰ ਹੈ। ਦੁੱਲਾ ਭੱਟੀ ਇੱਕ ਬਾਗੀ ਸੀ। ਉਹ ਅਮੀਰਾਂ ਤੋਂ ਪੈਸਾ ਲੁੱਟ ਕੇ ਗਰੀਬਾਂ ਵਿਚ ਵੰਡਦਾ ਸੀ। ਗਰੀਬ ਲੋਕ ਉਸਦੀ ਬਹੁਤ ਇੱਜਤ ਕਰਦੇ ਸਨ। ਇੱਕ ਵਾਰ ਦੁੱਲਾ ਭੱਟੀ ਨੇ ਇੱਕ ਕੁੜੀ ਨੂੰ ਅਗਵਾਕਾਰਾਂ ਤੋਂ ਛੁਡਵਾਇਆ ਸੀ ਤੇ ਉਸਦਾ ਵਿਆਹ ਕੀਤਾ ਸੀ। ਇਸ ਲਈ ਲੋਹੜੀ ਵਾਲੇ ਦਿਨ ਜਦੋਂ ਬੱਚੇ ਲੋਕਾਂ ਦੇ ਘਰਾਂ ਤੋਂ ਲੋਹੜੀ ਮੰਗਣ ਜਾਂਦੇ ਹਨ ਉਹ ਇਹ
ਗੀਤ ਗਾਉਂਦੇ ਹਨ ਸੁੰਦਰ ਮੁੰਦਰੀਏ ਹੋ! ਤੇਰਾ ਕੌਣ ਵਿੱਚਾਰ ਹੋ! ਦੁੱਲਾ ਭੱਟੀ ਵਾਲਾ ਹੋ! ਦੁੱਲੇ ਧੀ ਵਿਆਹੀ ਹੋ! ਸੇਰ ਸੱਕਰ ਪਾਈ ਹੋ! ਕੁੜੀ ਦਾ ਲਾਲ ਪਤਾਕਾ ਹੋ! ਕੁੜੀ ਦਾ ਸਾਲੂ ਪਾਟਾ ਹੋ! ਸਾਲੂ ਕੌਣ ਸਮੇਟੇ! ਹੋ! |
| ਸੋਨੀਆ | ਵਾਹ! ਇਹ ਤਾਂ ਬਹੁਤ ਮਜ਼ੇਦਾਰ ਤਿਉਹਾਰ ਹੈ। |
| ਨੇਹਾ | ਸੋਨੀਆ, ਤੁਹਾਡਾ ਮਨਪਸੰਦ ਤਿਉਹਾਰ ਕਿਹੜਾ ਹੈ? |
| ਸੋਨੀਆ | ਮੈਨੂੰ ਪੋਂਗਲ ਪਸੰਦ ਹੈ। ਇਹ ਤਮਿਲਨਾਡੂ ਦਾ ਪ੍ਰਮੁੱਖ ਤਿਉਹਾਰ ਹੈ। |
| ਨੇਹਾ | ਮੈਨੂੰ ਪੋਂਗਲ ਬਾਰੇ ਕੁਝ ਨ੍ਹੀ ਪਤਾ। ਤੁਸੀਂ ਇਹ ਤਿਉਹਾਰ ਕਿਵੇਂ ਮਨਾਉਂਦੇ ਹੋ? |
| ਸੋਨੀਆ | ਪੋਂਗਲ ਚਾਰ ਦਿਨਾਂ ਦਾ ਤਿਉਹਾਰ ਹੈ। ਇਸਨੂੰ ਜਨਵਰੀ ਦੇ ਮਹੀਨੇ ਵਿਚ ਮਨਾਉਂਦੇ ਹਨ। ਇਹ ਫਸਲਾਂ ਦੀ ਵਾਢੀ ਦਾ ਤਿਉਹਾਰ ਹੈ। ਪੋਂਗਲ ਦੇ ਪਹਿਲੇ ਦਿਨ ਇੰਦਰਦੇਵ ਦੀ ਪੂਜਾ ਕਰਦੇ ਹਨ। ਦੂਜੇ ਦਿਨ ਸੂਰਜ ਦੀ ਪੂਜਾ ਕਰਦੇ ਹਨ। ਇਸ ਵਿਚ ਕੇਲੇ ਦੇ ਪੱਤੇ ‘ਤੇ ਪ੍ਰਸ਼ਾਦ ਰੱਖ ਕੇ ਪੂਜਾ ਕਰਦੇ ਹਨ ਅਤੇ ਪ੍ਰਸ਼ਾਦ ਸੂਰਜ ਦੀ ਰੋਸ਼ਨੀ ਵਿਚ ਬਣਾਉਂਦੇ ਹਨ। ਪੋਂਗਲ ਦੇ ਤੀਜੇ ਦਿਨ ਅਸੀਂ ਭਗਵਾਨ ਸ਼ਿਵ ਦੇ ਬੈਲ ਨੰਦੀ ਦੀ ਪੂਜਾ ਕਰਦੇ ਹਾਂ। ਪੋਂਗਲ ਦੇ ਚੌਥੇ ਦਿਨ ਔਰਤਾਂ ਕਾਲੀ ਮੰਦਿਰ ਵਿਚ ਪੂਜਾ ਕਰਦੀਆਂ ਹਨ। ਇਸ ਵਿਚ ਆਦਮੀ ਸ਼ਾਮਲ ਨਹੀਂ ਹੁੰਦੇ ਸਿਰਫ ਔਰਤਾਂ ਹੀ ਇਸ ਨੂੰ ਮਨਾਉਂਦੀਆਂ ਹਨ। ਅਸੀਂ ਇਸ ਤਿਉਹਾਰ ਵਿਚ ਬਹੁਤ ਹੀ ਵੱਖਰੇ ਵੱਖਰੇ ਪਕਵਾਨ ਬਣਾਉਂਦੇ ਹਾਂ। ਕਈ ਲੋਕ ਆਪਣੀਆਂ ਗਾਵਾਂ ਦੇ ਸਿੰਗਾਂ ਨੂੰ ਸਜਾਉਂਦੇ ਹਨ। ਦੱਖਣੀ ਭਾਰਤੀ ਲੋਕ ਇਸਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। |
| ਨੇਹਾ | ਸੋਨੀਆ, ਕੀ ਤੁਸੀਂ ਮੈਨੂੰ ਪੋਂਗਲ ਤੇ ਆਪਣੇ ਘਰ ਬੁਲਾਓਗੇ? |
| ਸੋਨੀਆ | ਹਾਂ ਜੀ ਜ਼ਰੂਰ। ਤੁਸੀਂ ਮੇਰੇ ਘਰ ਇੱਕ ਹਫਤੇ ਲਈ ਆਉਣਾ। ਆਪਾਂ ਇੱਕਠੇ ਇਸ ਦੀ ਤਿਆਰੀ ਕਰਾਂਗੇ ਅਤੇ ਇਸਨੂੰ ਇੱਕਠੇ ਮਨਾਵਾਂਗੇ। |
| ਨੇਹਾ | ਹਾਂ ਜੀ ਜ਼ਰੂਰ। |
Based on the above conversation, answer the following questions.
Activity 4: Listening and Speaking
Listen to the following short lohri song clip (from 0:04 to 0:18) and try to memorize it, then record it by pressing the button given below.
Record yourself by pressing the button below. Once you are done recording, you can download your audio file and send it to your teacher for feedback and/or share it with your friends.
ਧੰਨਵਾਦ!
congratulations
special
mostly
marriage
born
first lohri
woods
gather
to lit
places
block/street/neighborhood
together
around the bonfire
worship
peanut
lohri special sweets
tasty
a lot of
stories
connected
famous
rebel
rich
looted/steal
poor
distribute
respect
kidnapper
rescue
enjoyable festival
name of the indian state
main
know
harvesting process
lord of rain
day light
lord Shiva
bull
name of the bull
ladies
Devi Kali’s temple
presence
dishes
horns
decorate
with great excitement