7.9 Extra/Optional Material

A Video on ਪੰਜਾਬ ਦੇ ਤਿਉਹਾਰ

 

Festival of Punjab © AIIS PLP Team, 2024, CC BY-NC 4.0
Transcript

ਅਮਰੀਕਨ ਇੰਸਟੀਚਿਊਟ ਆਫ ਇੰਡੀਅਨ ਸਟਡੀਜ਼

ਪੰਜਾਬੀ ਭਾਸ਼ਾ ਪ੍ਰੋਗ੍ਰਾਮ

ਪੰਜਾਬ ਦੇ ਤਿਉਹਾਰ Festivals of Punjab

ਲੋਹੜੀ

  • ਲੋਹੜੀ 13 ਜਨਵਰੀ ਨੂੰ ਮਨਾਈ ਜਾਂਦੀ ਹੈ। ਇਸ ਤਿਉਹਾਰ ਤੇ ਲੋਕ ਅੱਗ ਬਾਲ ਕੇ ਉਸਦੀ ਪੂਜਾ ਕਰਦੇ ਹਨ।

ਬਸੰਤ ਪੰਚਮੀ

  • ਬਸੰਤ ਪੰਚਮੀ ਫਰਵਰੀ ਦੇ ਮਹੀਨੇ ਵਿੱਚ ਮਨਾਈ ਜਾਂਦੀ ਹੈ। ਪੰਜਾਬ ਵਿੱਚ ਇਸ ਤਿਉਹਾਰ ਤੇ ਲੋਕ ਪੀਲੇ ਕੱਪੜੇ ਪਾਉਂਦੇ ਹਨ, ਪੀਲੇ ਮਿੱਠੇ ਚਾਵਲ ਬਣਾਉਂਦੇ ਹਨ ਤੇ ਪਤੰਗਾਂ ਉਡਾਉਂਦੇ ਹਨ।

ਹੋਲੀ

  • ਹੋਲੀ ਦਾ ਤਿਉਹਾਰ ਮਾਰਚ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਰੰਗਾਂ ਦਾ ਤਿਉਹਾਰ ਵੀ ਕਹਿੰਦੇ ਹਨ। ਇਸ ਤਿਉਹਾਰ ਵਿੱਚ ਲੋਕ ਇੱਕ ਦੂਜੇ ਨੂੰ ਰੰਗ ਲਗਾਉਂਦੇ ਹਨ।

ਵਿਸਾਖੀ

  • ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ। ਇਸ ਤਿਉਹਾਰ ਨੂੰ ਕਿਸਾਨਾਂ ਦਾ ਤਿਉਹਾਰ ਜਾਂ ਵਾਢੀ ਦਾ ਤਿਉਹਾਰ ਵੀ ਕਹਿੰਦੇ ਹਨ। ਇਸ ਦਿਨ ਬਹੁਤ ਸਾਰੇ ਲੋਕ ਗੁਰੂਦੁਆਰੇ ਮੱਥਾ ਟੇਕਣ ਵੀ ਜਾਂਦੇ ਹਨ ‘

ਗੁਰੂਪੂਰਬ

  • ਪੰਜਾਬ ਵਿੱਚ ਗੁਰੂਪੂਰਬ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਿੱਖ ਗੁਰੂਆਂ ਦੋ ਸਤਿਕਾਰ ਵਿੱਚ ਮਨਾਇਆ ਜਾਂਦਾ ਹੈ।

ਤੀਆਂ

  • ਇਹ ਤਿਉਹਾਰ ਅਗਸਤ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮੁੱਖ ਤੌਰ ਤੇ ਔਰਤਾਂ ਦਾ ਤਿਉਹਾਰ ਹੈ। ਇਸ ਤਿਉਹਾਰ ਵਿੱਚ ਔਰਤਾਂ ਬਹੁਤ ਨੱਚਦੀਆਂ ਅਤੇ ਗਾਉਂਦੀਆਂ ਹਨ।

ਰੱਖੜੀ

ਇਹ ਤਿਉਹਾਰ ਵੀ ਅਗਸਤ ਦੇ ਮਹੀਨੇ ਵਿੱਚ ਆਉਂਦਾ ਹੈ। ਇਹ

ਤਿਉਹਾਰ ਮੁੱਖ ਤੌਰ ਤੇ ਭੈਣਾਂ ਅਤੇ ਭਰਾਵਾਂ ਦਾ ਤਿਉਹਾਰ ਹੈ। ਇਸ

ਦਿਨ ਭੈਣ ਆਪਣੇ ਭਰਾ ਦੀ ਗੁੱਟ ਤੇ ਰੱਖੜੀ ਬੰਨ੍ਹਦੀ ਹੈ।

ਦਸ਼ਹਿਰਾ

  • ਦਸ਼ਹਿਰਾ ਅਕਤੂਬਰ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਸ ਤਿਉਹਾਰ ਤੇ ਪੁਰਾਣੀ ਕਥਾ ਦੇ ਅਨੁਸਾਰ ਲੰਕਾ ਦੇ ਰਾਜੇ ਰਾਵਣ ਦਾ ਪੁਤਲਾ ਜਲਾਇਆ ਜਾਂਦਾ ਹੈ। ਅਤੇ ਇਸ ਤਿਉਹਾਰ ਨੂੰ ਬੁਰਾਈ ਤੇ ਅੱਛਾਈ ਦੀ ਜਿੱਤ ਦੇ ਤੌਰ ਤੇ ਮਨਾਇਆ ਜਾਂਦਾ ਹੈ।

ਕਰਵਾ – ਚੌਥ

  • ਇਹ ਤਿਉਹਾਰ ਅਕਤੂਬਰ ਦੇ ਆਖਰੀ ਜਾਂ ਨਵੰਬਰ ਦੇ ਪਹਿਲੇ ਹਫਤੇ ਵਿੱਚ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਿੱਚ ਵਿਆਹੀਆਂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਪੂਰਾ ਦਿਨ ਵਰਤ ਰੱਖਦੀਆਂ ਹਨ।

ਦੀਵਾਲੀ

  • ਦੀਵਾਲੀ ਦਾ ਤਿਉਹਾਰ ਹਿੰਦੂ ਕਲੰਡਰ ਮੁਤਾਬਕ ਅਕਤੂਬਰ ਜਾਂ ਨਵੰਬਰ ਵਿੱਚ ਮਨਾਇਆ ਜਾਂਦਾ ਹੈ। ਇਸ ਨੂੰ ਰੌਸ਼ਨੀ ਦਾ ਤਿਉਹਾਰ ਵੀ ਕਹਿੰਦੇ ਹਨ।

ਭਾਈ ਦੂਜ ਜਾਂ ਟਿੱਕਾ

  • ਇਹ ਤਿਉਹਾਰ ਦੀਵਾਲੀ ਤੋਂ ਇੱਕ ਦਿਨ ਬਾਅਦ ਮਨਾਉਂਦੇ ਹਨ। ਇਹ ਤਿਉਹਾਰ ਵੀ ਮੁੱਖ ਤੌਰ ਤੇ ਭੈਣਾਂ ਅਤੇ ਭਰਾਵਾਂ ਦਾ ਤਿਉਹਾਰ

ਹੈ।

ਜੋੜ ਮੇਲਾ

  • ਜੋੜ ਮੇਲਾ ਦਸੰਬਰ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਜੋੜ ਮੇਲਾ ਪੂਰੇ ਪੰਜਾਬ ਵਿੱਚ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਖਾਸ ਕਰਕੇ ਫਤਿਹਗੜ੍ਹ ਸਾਹਿਬ ਗੁਰੂਦਵਾਰਾ, ਸਰਹਿੰਦ ਵਿੱਚ।

ਧੰਨਵਾਦ!

License

Icon for the Creative Commons Attribution-NonCommercial 4.0 International License

Basic Punjabi Copyright © 2026 by Rinku Kathuria is licensed under a Creative Commons Attribution-NonCommercial 4.0 International License, except where otherwise noted.