7.4 ਨੌਕਰੀ ਦੀ ਭਾਲ
Pre-Reading Activity
Learn/review the following vocabulary.
| Punjabi | English |
|---|---|
| ਨੌਕਰੀ (f) | job |
| ਪਦ (m) | post |
| ਯੋਗਤਾ (f) | qualification |
| ਦਫ਼ਤਰ (m) | office |
| ਇਸ਼ਤਿਹਾਰ ਦੇਣਾ | to advertise |
| ਫਾਰਮ ਭਰਨਾ | to fill the form |
| ਉਮੀਦਵਾਰ (m) | candidate |
| ਵਿਭਾਗ (m) | department |
| ਵਿੱਦਿਅਕ ਯੋਗਤਾ | educational qualification |
| ਦਸਤਾਵੇਜ਼ (m) | documents |
| X ਦੀ ਭਾਲ ਕਰਨਾ | to look for X |
| ਸਰਕਾਰੀ ਨੌਕਰੀ | government Job |
| ਤਨਖ਼ਾਹ (f) | salary |
| ਸਹਿ-ਕਰਮੀ (adj) | colleague |
| ਖਾਲੀ ਥਾਂ/ਖਾਲੀ ਪਦ | vacancy |
| ਇਸ਼ਤਿਹਾਰ (m) | advertisement |
| ਨੌਕਰੀ ਲਈ ਅਰਜ਼ੀ ਦੇਣਾ | apply for a job |
| ਯਕੀਨ ਦਿਵਾਉਣਾ | to ensure |
Reading Practice ਨੌਕਰੀ ਦੀ ਭਾਲ
Karan visits a bank to inquire about a job vacancy. There, he came across his father’s friend, Surinder, who is a manger at the bank. Surinder explains to Karan how he can apply for a job in this bank.
| Speaker | Punjabi Dialogue |
|---|---|
| ਕਰਨ | ਸਤਿ ਸ਼੍ਰੀ ਅਕਾਲਿ ਅੰਕਲ ਜੀ। |
| ਸੁਰਿੰਦਰ | ਸਤਿ ਸ਼੍ਰੀ ਅਕਾਲਿ ਕਰਨ। |
| ਕਰਨ | ਤੁਹਾਡਾ ਕੀ ਹਾਲ ਹੈ? |
| ਸੁਰਿੰਦਰ | ਮੈਂ ਠੀਕ ਹਾਂ, ਤੁਸੀਂ ਦੱਸੋ? |
| ਕਰਨ | ਮੈਂ ਵੀ ਠੀਕ ਹਾਂ। |
| ਸੁਰਿੰਦਰ | ਤੁਹਾਡੇ ਮੰਮੀ- ਪਾਪਾ ਕਿਵੇਂ ਹਨ? |
| ਕਰਨ | ਉਹ ਵੀ ਠੀਕ ਹਨ। |
| ਸੁਰਿੰਦਰ | ਬਹੁਤ ਵਧੀਆ, ਕਰਨ, ਤੁਸੀਂ ਇੱਥੇ ਕਿਵੇਂ? |
| ਕਰਨ | ਮੈਂ ਸੁਣਿਆ ਹੈ ਕਿ ਇੱਥੇ ਕਲਰਕ ਦੀ ਨੌਕਰੀ ਲਈ ਜਗ੍ਹਾ ਖਾਲੀ ਹੈ। ਮੈਂ ਇੱਥੇ ਉਸਦਾ ਪਤਾ ਕਰਨ ਲਈ ਆਇਆ ਹਾਂ। ਤੇ ਤੁਸੀਂ ਇੱਥੇ ਕਿਵੇਂ? |
| ਸੁਰਿੰਦਰ | ਮੈਂ ਇੱਥੇ ਨੌਕਰੀ ਕਰਦਾ ਹਾਂ। |
| ਕਰਨ | ਅੱਛਾ! ਕਿਸ ਪਦ ਤੇ? |
| ਸੁਰਿੰਦਰ | ਮੈਂ ਇਸ ਬੈਂਕ ਵਿੱਚ ਮੈਨੇਜਰ ਹਾਂ। ਕਰਨ, ਕੀ ਤੁਹਾਡੀ ਗ੍ਰੈਜੂਏਸ਼ਨ ਖਤਮ ਹੋ ਗਈ? |
| ਕਰਨ | ਹਾਂ ਜੀ। ਮੈਂ ਪਿਛਲੇ ਹਫਤੇ ਹੀ ਗ੍ਰੈਜੁਏਟ ਹੋਇਆ ਹਾਂ। ਤੇ ਮੈਂ ਹੁਣ ਮੈਂ ਨੌਕਰੀ ਲੱਭ ਰਿਹਾ ਹਾਂ। |
| ਸੁਰਿੰਦਰ | ਗ੍ਰੈਜੂਏਸ਼ਨ ਵਿਚ ਤੁਹਾਡੇ ਕੋਲ ਕਿਹੜੇ ਵਿਸ਼ੇ ਸਨ? |
| ਕਰਨ | ਜੀ Commerce। |
| ਸੁਰਿੰਦਰ | ਬਹੁਤ ਵਧੀਆ। ਤੁਸੀਂ ਸਹੀ ਸਮੇਂ ਤੇ ਆਏ ਹੋ। ਅਗਲੇ ਮਹੀਨੇ ਬੈਂਕ ਵਿਚ ਕਲਰਕ ਦੀ post ਲਈ ਇੱਕ ਪ੍ਰੀਖਿਆ ਹੈ। ਜਿਸ ਲਈ ਵਿੱਦਿਅਕ ਯੋਗਤਾ B. Com ਹੈ। ਇਸ ਮਹੀਨੇ ਦੀ ਦੱਸ ਤਾਰੀਖ ਫਾਰਮ ਭਰਨ ਦੀ ਆਖਰੀ ਤਾਰੀਖ ਹੈ। ਤੁਸੀਂ ਅੱਜ ਹੀ ਸਾਡੇ ਬੈਂਕ ਦੀ site ਤੇ ਜਾ ਕੇ ਫ਼ਾਰਮ ਭਰੋ ਅਤੇ ਇਸ ਪ੍ਰੀਖਿਆ ਲਈ ਤਿਆਰੀ ਸ਼ੁਰੂ ਕਰੋ। |
| ਕਰਨ | ਹਾਂ ਜੀ ਜ਼ਰੂਰ। ਮੈਂ ਗ੍ਰੈਜੂਏਸ਼ਨ ਦੀ ਸ਼ੁਰੂਆਤ ਤੋਂ ਹੀ ਸਰਕਾਰੀ ਬੈਂਕ ਵਿੱਚ ਨੌਕਰੀ ਕਰਨਾ ਚਾਹੁੰਦਾ ਸੀ। ਮੈਨੂੰ ਸਰਕਾਰੀ ਬੈਂਕ ਵਿਚ ਨੌਕਰੀ ਦੀ ਪ੍ਰਕਿਰਿਆ ਦੱਸਣ ਵਾਸਤੇ ਅੰਕਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। |
| ਸੁਰਿੰਦਰ | ਕੀ ਤੁਸੀਂ ਪਹਿਲਾਂ ਕੋਈ ਇੰਟਰਵਿਊ ਦਿੱਤੀ ਹੈ? |
| ਕਰਨ | ਹਾਂ ਜੀ।ਮੈਂ ਦੋ ਜਗ੍ਹਾ ਹੋਰ ਇੰਟਰਵਿਊ ਦਿੱਤੀ ਹੈ। TCL ਅਤੇ Dell MNC ਕੰਪਨੀ ਵਿੱਚ। ਪਰ ਮੈਨੂੰ ਸਰਕਾਰੀ ਨੌਕਰੀ MNC ਤੋਂ ਜਿਆਦਾ ਪਸੰਦ ਹੈ ਅਤੇ ਮੈਂ ਅੱਜ ਹੀ ਸਰਕਾਰੀ ਬੈਂਕ ਦੀ site ਤੇ ਫ਼ਾਰਮ ਭਰਾਂਗਾ। |
| ਸੁਰਿੰਦਰ | ਜੀ, ਅੱਜ ਹੀ ਫ਼ਾਰਮ ਭਰੋ ਅਤੇ ਤਿਆਰੀ ਸ਼ੁਰੂ ਕਰ ਦਿਓ। |
| ਕਰਨ | ਜੀ, ਅੰਕਲ ਜੀ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ। |
| ਸੁਰਿੰਦਰ | ਕੋਈ ਗੱਲ ਨਹੀਂ, ਪ੍ਰੀਖਿਆ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ। |
| ਕਰਨ | ਧੰਨਵਾਦ ਜੀ। |
Post-Reading Activities
Activity 1: Match the Words
Activity 2: Choose the Answers
Based on the above reading practice, answer the following questions.
Activity 3: Speaking and Writing
Suppose you are moving to New York next month to your friend. You are looking for a job. Tell your friend on the phone what type of job you want. For example: Where you would like to work? How many days and how many hours in a week would you prefer to work?
Write your conversation, then record it below and share this with your instructor for feedback.
Activity 4: Listening
Listen to the following video and write out the dialogue.
Download the answer sheet (PDF) to check your answers.
ਧੰਨਵਾਦ!
seat vacant for Clerk job
to get information
job
find out
subject
exam
educational qualification
to fill form
last date
preparation
start
starting
government
process