7.3 ਪਹਾੜਾਂ ਦੀ ਸੈਰ

Travel Vocabulary

Punjabi English Image
ਯਾਤਰਾ(f)/ਸਫ਼ਰ (m) journey
journey
"Safe Bus Journey Transjakarta" by UN Women Asia & the Pacific is licensed under CC BY-NC-ND 2.0.
ਯਾਤਰੀ (m) traveler
traveler
"Private train carriages for large group travel" by Luxury Train Club is licensed under CC BY-SA 2.0.
ਸਫ਼ਰ ਕਰਨਾ/ਯਾਤਰਾ ਕਰਨਾ (con.v.) to travel
to travel
"Train travel involved talking about gender issues between bouts of sleep (Bhopal, India)" by THINKGlobalSchool is licensed under CC BY-NC-ND 2.0.
ਯਾਤਰਾ ਬੀਮਾ (m) travel insurance
travel insurance
"Office of the National Insurance in Tel Aviv" by IPPA photographer is licensed under CC BY 4.0.
ਕਸਬਾ (m) town
town
"Singapore. Old town lanes near Arab Street Indian quarter." by denisbin is licensed under CC BY-ND 2.0.
ਦੇਸ਼/ਦੇਸ (m) country
country
"EDITORIAL USE ONLY London reimagined as a Catholic Country by digital artists for a new history project which shows the capital as it could have looked had history taken a different turn. If Guy Fawkes and the Gunpowder Plot had been successful, the House" by TaylorHerring is licensed under CC BY-NC-ND 2.0.
ਪਿੰਡ (m) village
village
"Indian village street" by baswallet is licensed under CC BY-SA 2.0.
ਪਹਾੜ (m) hill/mountain
hills
"Over the hills" by Doug Scortegagna is licensed under CC BY 2.0.
ਪਹਾੜੀ ਇਲਾਕਾ (m) hilly area
hilly area
"Saarburg" by Wolfgang Staudt is licensed under CC BY 2.0.
ਸੁਰੱਖਿਆ ਪੇਟੀ (f) safety belt
safety belt
"Wear your seat belt every time" by OregonDOT is licensed under CC BY 2.0.
ਆਖਰੀ ਮੰਜਿਲ (f) final destination
final destination
"Not Final Destinations" by Dennis S. Hurd is licensed under CC BY 2.0.
ਸ਼ਿਕਾਇਤ ਡੈਸਕ (m) complaint desk
complaint desk
"President Jacob Zuma launches the Desmond Tutu Refugee Reception Centre, 17 Feb 2017" by GovernmentZA is licensed under CC BY-ND 2.0.
ਨਕਸ਼ਾ (m) map
map
"map of UNESCO world heritage sites, india" by nevil zaveri (thank you for 20+M views:) is licensed under CC BY 2.0.
ਸਮਾਨ (m) luggage
luggage
"Luggage" by Sean MacEntee is licensed under CC BY 2.0.
ਰੇਲ ਗੱਡੀ/ਗੱਡੀ (f) train
train
"District line Train at Earl's Court" by Paul Robertson is licensed under CC BY-ND 2.0.
ਹਵਾਈ ਅੱਡਾ (m) airport
airport
"Barcelona airport" by jeroen_bennink is licensed under CC BY 2.0.
ਹਵਾਈ ਜਹਾਜ (m) airplane
airplane
"Airplane" by Tim RT is licensed under CC BY-ND 2.0.
ਅੰਤਰਰਾਸ਼ਟਰੀ (adj.) international
international
"Tan Son Nhat International Airport at night (12088245464)" by Bem photography- is licensed under CC BY 2.0.
ਸਮੁੰਦਰ (m) sea
sea
"Sun, Sand, Sea. Welcome to China Beach, Danang." by besar bears is licensed under CC BY-ND 2.0.
ਸਮੁੰਦਰੀ ਯਾਤਰਾ (f) voyage
voyage
"The Sea Stallion is ready for the six-week voyage." by infomatique is licensed under CC BY-SA 2.0.
ਪੁੱਛ-ਗਿੱਛ ਕਰਨੀ (con.v.) to inquire
to inquire
"n2a_16_03. 1975. Student enquiries counter." by University of Wollongong Archives is licensed under CC BY-NC-SA 2.0.
ਜਾਣਕਾਰੀ ਇੱਕਠੀ ਕਰਨਾ (con.v.) to gather information
to gather information
"Gathering appropriate information helps us to understand inequality. Tanzania." by Community Eye Health is licensed under CC BY-NC 2.0.
ਸੂਟਕੇਸ ਤਿਆਰ ਕਰਨਾ (con.v.) to pack suitcase
to pack suitcase
"packing chaos" by j-ster is licensed under CC BY-NC-SA 2.0.
ਗੁਆਚਣਾ (con.v.) to get lost
to lost
"Lost couple" by Ed Yourdon is licensed under CC BY-NC-SA 2.0.
ਪੱਕਾ ਕਰਨਾ (con.v.) to confirm
to confirm
"Dan Ashe Confirmed as 16th Director of U.S. Fish and Wildlife Service" by USFWS Headquarters is licensed under CC BY 2.0.
ਪੱਕਾ ਕਰਨਾ (con.v.) to arrive
to arrive
"The minion was dropped off at the boat for @catalinaislandcamps earlier and just got the email that they have arrived and ate dinner! It is sooo quiet in our house...no hockey practices for two weeks and no other picky eaters (besides me)...#iheartcamp #" by AngryJulieMonday is licensed under CC BY 2.0.
ਰੱਦ ਕਰਨਾ (con.v.) to cancel
to cancel
"This is @JudyLillis not on her flight to NYC. ✈ Three cancelled flts later it's time to go home" by tlillis4 is licensed under CC BY-ND 2.0.

Reading Practice ਸ਼ਿਮਲੇ ਦੀ ਸੈਰ (A Trip to Shimla)

ਭਾਰਤ ਵਿੱਚ ਹਰ ਸਾਲ ਗਰਮੀਆਂ ਦੇ ਮੌਸਮ ਵਿੱਚ ਇੱਕ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਹਨ।ਅਸੀਂ ਹਰ ਸਾਲ ਗਰਮੀ ਦੀਆਂ ਛੁੱਟੀਆਂ ਵਿੱਚ ਪਹਾੜਾਂ[1] ਤੇ ਜਾਂਦੇ ਹਾਂ।ਮੇਰੇ ਮਾਤਾ ਜੀ ਕਹਿ ਰਹੇ ਸਨ, ਇਸ ਸਾਲ ਅਸੀਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਸ਼ਿਮਲਾ ਜਾਵਾਂਗੇ। ਕਿਉਂਕਿ ਗਰਮੀਆਂ ਵਿਚ ਸ਼ਿਮਲੇ ਦਾ ਮੌਸਮ ਚੰਗਾ ਹੁੰਦਾ ਹੈ ਅਤੇ ਸ਼ਿਮਲਾ ਪੰਜਾਬੀਆਂ ਦਾ ਮਨਪਸੰਦ ਸ਼ਹਿਰ ਹੈ। ਅਸੀਂ ਸਭ ਕਾਰ ‘ਤੇ ਸ਼ਿਮਲੇ ਜਾਵਾਂਗੇ। ਮੇਰੇ ਪਿਤਾ ਜੀ ਕਾਰ ਚਲਾਉਣਗੇ। ਉੱਥੇ ਅਸੀਂ ਇੱਕ ਹਫ਼ਤਾ ਰਹਾਂਗੇ। ਅਸੀਂ ਰਾਤ ਨੂੰ ਮਾਲ ਰੋਡ ‘ਤੇ ਘੁੰਮਾਂਗੇ, ਆਈਸਕ੍ਰੀਮ ਖਾਵਾਂਗੇ ਅਤੇ ਵੱਖਰੇ ਵੱਖਰੇ (different types of) ਪਕਵਾਨ ਵੀ ਖਾਵਾਂਗੇ। ਦੂਜੇ ਦਿਨ ਸਵੇਰੇ ਅਸੀਂ ਜਾਖੂ ਮੰਦਿਰ ਜਾਵਾਂਗੇ। ਜਾਖੂ ਮੰਦਿਰ ਵਿੱਚ ਬਹੁਤ ਬਾਂਦਰ ਹੁੰਦੇ ਹਨ। ਕਈ ਲੋਕ ਬਾਂਦਰਾਂ ਤੋਂ ਬਹੁਤ ਡਰਦੇ ਹਨ, ਪਰ ਮੈਨੂੰ ਬਾਂਦਰ ਬਹੁਤ ਚੰਗੇ ਲੱਗਦੇ ਹਨ। ਮੈਂ ਉਹਨਾਂ ਨੂੰ ਛੋਲੇ ਖੁਆਵਾਂਗਾਸ਼ਿਮਲੇ ਵਿੱਚ ਇੱਕ ਬ੍ਰਿਟਿਸ਼ ਕਿਤਾਬ-ਘਰ ਵੀ ਹੈ। ਇਸ ਵਿੱਚ ਦੁਨੀਆਂ ਦੀਆਂ ਸਰਵੋਤਮ ਕਿਤਾਬਾਂ ਹਨ। ਮੈਂ ਇਹ ਕਿਤਾਬ-ਘਰ ਵੀ ਵੇਖਾਂਗਾ। ਧਾਰਮਿਕ ਗ੍ਰੰਥਾਂ ਵਿੱਚ ਪਹਾੜਾਂ ਦੀ ਧਰਤੀ ਨੂੰ ਦੇਵ ਭੂਮੀ ਵੀ ਕਹਿੰਦੇ ਹਨ। ਮੈਨੂੰ ਪਹਾੜੀ ਲੋਕ ਬਹੁਤ ਚੰਗੇ ਲੱਗਦੇ ਹਨ। ਪਹਾੜੀ ਲੋਕ ਸਫਾਈ ਪਸੰਦ (like cleaning) ਹੁੰਦੇ ਹਨ। ਇਸ ਕਾਰਨ ਪਹਾੜ ਸਾਫ਼-ਸੁਥਰੇ ਹੁੰਦੇ ਹਨ। ਉਹ ਕੂੜ (Garbage) ਨੂੰ ਇੱਧਰ-ਉੱਧਰ ਨਹੀਂ ਸੁੱਟਦੇ। ਮੈਨੂੰ ਪਹਾੜੀ ਲੋਕਾਂ ਦੀ ਇਹ ਆਦਤ ਬਹੁਤ ਚੰਗੀ ਲੱਗਦੀ ਹੈ।ਪਹਾੜੀ ਲੋਕ ਦਿਲ ਦੇ ਸਾਫ਼ ਹੁੰਦੇ ਹਨ। ਉਹ ਕਿਸੇ ਨੂੰ ਧੋਖਾ ਨਹੀਂ ਦਿੰਦੇ ਅਤੇ ਬਹੁਤ ਮਿਹਨਤ ਕਰਦੇ ਹਨ।ਪਹਾੜੀ ਕੁੜੀਆਂ ਵੀ ਬਹੁਤ ਸੋਹਣੀਆਂ ਹੁੰਦੀਆਂ ਹਨ। ਜਦੋਂ ਮੈਂ ਵੱਡਾ ਹੋਵਾਂਗਾ ਮੈਂ ਕਿਸੇ ਪਹਾੜੀ ਕੁੜੀ ਨਾਲ ਵਿਆਹ ਕਰਾਂਗਾ। ਮੈਂ ਵੀ ਪਹਾੜਾਂ ਵਿੱਚ ਵਸਣਾ ਚਾਹੁੰਦਾ ਹਾਂ, ਪਰ ਇਹ ਸੰਭਵ ਨਹੀਂ ਹੈ। ਕਿਉਂਕਿ ਮੇਰੇ ਮੰਮੀ ਤੇ ਪਾਪਾ ਦੋਵੇਂ ਚੰਡੀਗੜ੍ਹ ਵਿੱਚ ਨੌਕਰੀ ਕਰਦੇ ਹਨ।ਪਰ ਮੈਂ ਚੰਡੀਗੜ੍ਹ ਨੌਕਰੀ ਨਹੀਂ ਕਰਾਂਗਾ। ਮੈਂ ਸ਼ਿਮਲੇ ਵਿੱਚ ਕੱਪੜੇ ਦਾ ਵਪਾਰ ਕਰਾਂਗਾ। ਪੰਜਾਬ ਤੋਂ ਕੱਪੜਾ ਲੈ ਕੇ ਸ਼ਿਮਲੇ ਵੇਚਾਂਗਾ ਅਤੇ ਪੰਜਾਬੀ ਸਭਿਆਚਾਰ ਦਾ ਪ੍ਰਚਾਰ ਕਰਾਂਗਾ। ਮੇਰੇ ਪਿਤਾ ਜੀ ਦੱਸ ਰਹੇ ਸਨ ਕਿ ਪਹਿਲਾਂ ਸ਼ਿਮਲਾ ਪੰਜਾਬ ਦੀ ਰਾਜਧਾਨੀ ਹੁੰਦੀ ਸੀ। ਹੁਣ ਸ਼ਿਮਲਾ ਹਿਮਾਚਲ-ਪ੍ਰਦੇਸ਼ ਦੀ ਰਾਜਧਾਨੀ ਹੈ। ਇਸ ਲਈ ਸ਼ਿਮਲੇ ਦੇ ਸੱਭਿਆਚਾਰ ‘ਤੇ ਪੰਜਾਬੀ ਸੱਭਿਆਚਾਰ ਦਾ ਪ੍ਰਭਾਵ ਹੈ।ਮੇਰੇ ਪਿਤਾ ਜੀ ਇਹ ਵੀ ਦੱਸਦੇ ਸਨ ਕਿ ਸ਼ਿਮਲੇ ਦੇ ਸੇਬ ਪੂਰੇ ਭਾਰਤ ਵਿੱਚ ਮਸ਼ਹੂਰ ਹਨ।ਕੁਝ ਲੋਕ ਇਸਨੂੰ ਸੇਬਾਂ ਦੇ ਬਾਗਾਂ ਦਾ ਸ਼ਹਿਰ ਵੀ ਕਹਿੰਦੇ ਹਨ। ਮੈਨੂੰ ਸ਼ਿਮਲੇ ਦੇ ਲਾਲ ਸੇਬ ਬਹੁਤ ਪਸੰਦ ਹਨ। ਸ਼ਿਮਲਾ ਇੱਕ ਸ਼ਾਂਤਮਈ ਸ਼ਹਿਰ ਹੈ। ਇੱਥੇ ਪੁਰਾਣੇ ਸਮੇਂ ਵਿੱਚ ਰਾਜਿਆਂ ਦੇ ਵੱਡੇ- ਵੱਡੇ ਮਹਿਲ ਸਨ। ਮੈਂ ਸ਼ਿਮਲੇ ਦੀ ਖੂਬਸੂਰਤੀ ਨੂੰ ਕਰੀਬ ਤੋਂ ਦੇਖਾਂਗਾ। ਉਮੀਦ ਹੈ, ਮੇਰੀਆਂ ਛੁੱਟੀਆਂ ਯਾਦਗਾਰ ਹੋਣਗੀਆਂ।

Test Yourself

Activity 1: Choose the Answers

Based on the above reading practice, answer the following questions.

Activity 2: Writing

ਤੁਸੀਂ ਕਿਹੜੇ-ਕਿਹੜੇ ਦੇਸ਼ਾਂ ਵਿੱਚ ਘੁੰਮਣਾ ਚਾਹੁੰਦੇ ਹੋ ਅਤੇ ਕਿਉਂ?

Which Countries Do You Want to Visit and Why?

ਤੁਸੀਂ ਕਿਹੜੇ-ਕਿਹੜੇ ਦੇਸ਼ਾਂ ਵਿੱਚ ਘੁੰਮਣਾ ਪਸੰਦ ਨਹੀਂ ਕਰਦੇ ਅਤੇ ਕਿਉਂ?

Which Countries Do You Not Like to Visit and Why?

ਦੇਸ਼ 1:

ਕਾਰਣ:[2]

ਦੇਸ਼ 1:

ਕਾਰਣ:

ਦੇਸ਼ 2:

ਕਾਰਣ:

ਦੇਸ਼ 2:

ਕਾਰਣ:

ਦੇਸ਼ 3:

ਕਾਰਣ:

ਦੇਸ਼ 3:

ਕਾਰਣ:

Activity 3: Speaking

ਆਪਣੇ ਸਭ ਤੋਂ ਯਾਦਗਾਰ ਯਾਤਰਾ ਅਨੁਭਵ ਬਾਰੇ ਦੱਸੋ। 

(Tell us about your most memorable travel experience.) Record yourself by pressing the button below. Once you are done recording, you can download your audio file and send it to your teacher for feedback and/or share it with your friends.

ਧੰਨਵਾਦ!


  1. here: Hill station
  2. reason to visit
definition

License

Icon for the Creative Commons Attribution-NonCommercial 4.0 International License

Basic Punjabi Copyright © 2026 by Rinku Kathuria is licensed under a Creative Commons Attribution-NonCommercial 4.0 International License, except where otherwise noted.