7.2 ਦੀਵਾਲੀ ਦਾ ਤਿਉਹਾਰ

Festival Vocabulary

Punjabi English Image
ਤਿਉਹਾਰ (m) festival
festival
"Diwali Celebration 2017 - Pandav Bhawan 24" by Brahmakumaris Photo Gallery is licensed under CC BY-NC 2.0.
ਮਨਾਉਣਾ (v) to celebrate
to celebrate
"2014 Ford School Diwali Celebration" by University of Michigan's Ford School is licensed under CC BY-ND 2.0.
ਬੜੀ ਧੂਮ-ਧਾਮ ਨਾਲ ਮਨਾਉਣਾ (v) to celebrate with great gusto
to celebrate with great gusto
"Nat Festival Celebrants" by emilio labrador is licensed under CC BY 2.0.
ਸਜਾਉਣਾ (v) to decorate
to decorate
"Diwali" by sapam is licensed under CC BY-NC-SA 2.0.
ਪਟਾਕੇ (m) cracker
crackers
"diwali crackers for sale" by Ben Piven is licensed under CC BY-NC-ND 2.0.
ਪਟਾਕੇ ਚਲਾਉਣਾ (v) to fire crackers
to fire crackers
"Diwali 2013" by Scalino is licensed under CC BY-NC 2.0.
ਤੋਹਫ਼ਾ (m) gift
gift
"Gift" by h0lydevil is licensed under CC BY 2.0.
ਭੀੜ (f) crowd
crowd
"A Crowd" by oatsy40 is licensed under CC BY 2.0.
ਪਿਚਕਾਰੀ (f) water gun
water gun
"Pichkari (1)" by krissen is licensed under CC BY-NC-ND 2.0.
ਰੰਗ ਲਾਉਣਾ (v) to color
to color
"Men playing with colors on Holi Celebration" by Pison Jaujip is licensed under CC BY-NC-ND 2.0.
ਵਧਾਈਆਂ congratulations
congratulations
"8th General Assembly of the International Conference of Asian Political Parties (ICAPP)" by President Mahinda Rajapaksa is licensed under CC BY-NC 2.0.
ਪੂਜਾ ਕਰਨੀ (con.v.) to worship
to worship
"Diwali Worship in Tamil Nadu JEG2435" by PJeganathan is licensed under CC BY-SA 4.0.
ਮੇਲਾ (m) fair
fair
"The big wheel" by drothamel is licensed under CC BY 2.0.
ਮਠਿਆਈਆਂ sweets
sweets
"Indian Sweet shop" by Shooz is licensed under CC BY-SA 2.0.
ਦੇਵਤਾ (m) deity
deity
"3 Hindu deity Krishna on ceramic tile at Munnar Kerala India 2014" by Jean-Pierre Dalbéra is licensed under CC BY 2.0.
ਦੇਵੀ (f) goddess
goddess
"Kali the goddess" by dhyanji is licensed under CC BY-NC-ND 2.0.
ਰਿਵਾਜ (m) tradition
tradition
"Indian Traditional Festival (17)" by AmanAgrahari01 is licensed under CC BY-SA 4.0.
ਸੱਭਿਆਚਾਰਕ (adj) cultural
cultural
"Exotic Bhangra from India" by pierre pouliquin is licensed under CC BY-NC 2.0.
ਛੁੱਟੀਆਂ (f) holidays
holidays
"Sapporo Festival. (2008)" by MIKI Yoshihito. (#mikiyoshihito) is licensed under CC BY 2.0.
ਮੌਜ ਮਸਤੀ ਕਰਨਾ (v) to have fun
to have fun
"Kids family having fun in the leaves at a Virginia State Park - cropped Optoutside2016" by vastateparksstaff is licensed under CC BY 2.0.
ਧਾਰਮਿਕ (adj.) religious
religious
"Gurdwara HDR" by cchana is licensed under CC BY-SA 2.0.

Reading Practice

ਭਾਰਤ ਤਿਉਹਾਰਾਂ ਦਾ ਦੇਸ਼ ਹੈ।ਦੀਵਾਲੀ ਮੇਰਾ ਮਨਪਸੰਦ ਤਿਉਹਾਰ ਹੈ।ਇਸਨੂੰ ਅਸੀਂ ਹਰ ਸਾਲ ਬੜੀ ਧੂਮਧਾਮ ਨਾਲ ਮਨਾਉਂਦੇ ਹਾਂ। ਮੇਰੇ ਮਾਤਾ ਜੀ ਨੇ ਮੈਨੂੰ ਦੱਸਿਆ ਕਿ ਇਸ ਦਿਨ ਸ਼੍ਰੀ ਰਾਮ ਚੰਦਰ ਜੀ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਅਯੋਧਿਆ ਵਾਪਸ ਆਏ ਸਨ। ਉਸ ਦਿਨ ਲੋਕਾਂ ਨੇ ਬਹੁਤ ਖੁਸ਼ੀ ਮਨਾਈ ਸੀ ਤੇ ਦੀਵੇ ਜਗਾਏ ਸਨ। ਇਸ ਕਰਕੇ ਇਸ ਦਿਨ ਹਰ ਸਾਲ ਦੀਵਾਲੀ ਮਨਾਈ ਜਾਂਦੀ ਹੈ। ਹੁਣ ਮੈਨੂੰ ਸਕੂਲ ਵਿੱਚ ਦੀਵਾਲੀ ਦੀਆਂ ਛੁੱਟੀਆਂ ਹੋਣਗੀਆਂ। ਛੁੱਟੀਆਂ ਵਿੱਚ ਮੈਂ ਆਪਣੀ ਮਾਤਾ ਜੀ ਦੇ ਨਾਲ ਪੂਰੇ ਘਰ ਦੀ ਸਫਾਈ ਕਰਾਂਗਾ, ਅਤੇ ਅਸੀਂ ਘਰ ਲਈ ਕੁਝ ਨਵੇਂ ਭਾਂਡੇ ਖਰੀਦਾਂਗੇ। ਦੋਸਤਾਂ ਅਤੇ ਰਿਸ਼ਤੇਦਾਰਾਂ ਲਈ ਮਠਿਆਈਆਂ ਅਤੇ ਤੋਹਫ਼ੇ ਖਰੀਦਾਂਗੇ। ਫਿਰ ਅਸੀਂ ਦੀਵਾਲੀ ਤੋਂ ਦੋ-ਤਿੰਨ ਦਿਨ ਪਹਿਲਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਤੋਹਫ਼ੇ ਦੇਣ ਉਹਨਾਂ ਦੇ ਘਰ ਜਾਵਾਂਗੇ, ਤੇ ਕਈ ਲੋਕ ਸਾਡੇ ਘਰ ਵੀ ਆਉਣਗੇ। ਮੈਨੂੰ ਪਟਾਕੇ ਬਹੁਤ ਪਸੰਦ ਹਨ। ਮੈਂ ਆਪਣੇ ਲਈ ਪਟਾਕੇ ਖਰੀਦਾਂਗਾ। ਮੇਰੇ ਪਿਤਾ ਜੀ ਨੂੰ ਮਠਿਆਈ ਬਹੁਤ ਪਸੰਦ ਹੈ। ਮੈਂ ਉਹਨਾਂ ਲਈ ਮਠਿਆਈ ਵੀ ਖਰੀਦਾਂਗਾ। ਸਾਰੇ ਲੋਕ ਆਪਣੇ ਘਰਾਂ ਨੂੰ ਰੰਗ-ਬਰੰਗੀਆਂ ਲਾਈਟਾਂ ਨਾਲ ਸਜਾਉਂਦੇ ਹਨ। ਅਸੀਂ ਵੀ ਆਪਣੇ ਘਰ ਨੂੰ ਸਜਾਵਾਂਗੇ। ਰਾਤ ਨੂੰ ਅਸੀਂ ਲਕਸ਼ਮੀ ਮਾਤਾ ਦੀ ਪੂਜਾ ਕਰਾਂਗੇ। ਫਿਰ ਅਸੀਂ ਸਾਰੇ ਰਲ ਕੇ ਪਟਾਕੇ ਚਲਾਵਾਂਗੇ। ਪਟਾਕੇ ਚਲਾਉਣ ਤੋਂ ਮਗਰੋਂ ਅਸੀਂ ਰਾਤ ਦੀ ਰੋਟੀ ਤੇ ਮਠਿਆਈ ਖਾਵਾਂਗੇ। ਇਸ ਤਰ੍ਹਾਂ ਅਸੀਂ ਦੀਵਾਲੀ ਦਾ ਤਿਉਹਾਰ ਮਨਾਵਾਂਗੇ। ਮੈਨੂੰ ਇਸ ਦਿਨ ਦੀ ਬਹੁਤ ਉਡੀਕ ਹੈ।

Test Yourself

Activity 1: Match the Words

Activity 2: Choose the Answers

Based on the above reading practice, answer the following questions.

Activity 3: Speaking and Writing

ਤੁਹਾਡਾ ਮਨਪਸੰਦ ਤਿਉਹਾਰ ਕਿਹੜਾ ਹੈ ਅਤੇ ਤੁਸੀਂ ਉਸਨੂੰ ਕਿਵੇਂ ਮਨਾਉਂਦੇ ਹੋ? (What is your favorite festival and how do you celebrate it?) You may write out your sentences or record your sentences by pressing the button below. Once you are done recording, you can download your audio file and send it to your teacher for feedback and/or share it with your friends.

ਧੰਨਵਾਦ!

definition

License

Icon for the Creative Commons Attribution-NonCommercial 4.0 International License

Basic Punjabi Copyright © 2026 by Rinku Kathuria is licensed under a Creative Commons Attribution-NonCommercial 4.0 International License, except where otherwise noted.