6.4 ਮਿਹਨਤੀ ਕੁੜੀ: ਕਹਾਣੀ

Reading Practice: ਮਿਹਨਤੀ ਕੁੜੀ (A Hard-Working Girl)

ਮਨਦੀਪ ਇੱਕ ਸੋਹਣੀ ਕੁੜੀ ਸੀ। ਉਹ ਬਾਈ ਸਾਲਾਂ ਦੀ ਸੀ। ਮਨਦੀਪ ਦੇ ਮਾਤਾ ਜੀ ਇੱਕ ਸਰਕਾਰੀ ਸਕੂਲ ਵਿਚ। ਅਧਿਆਪਿਕਾ ਸਨ। ਉਸਦੇ ਪਿਤਾ ਜੀ ਇੱਕ ਦੁਕਾਨਦਾਰ ਸਨ। ਮਨਦੀਪ ਦੇ ਮਾਤਾ ਪਿਤਾ ਉਸਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਸਦੀ ਬਹੁਤ ਤਾਰੀਫ਼ ਕਰਦੇ ਸਨ। ਉਹਨਾਂ ਨੂੰ ਮਨਦੀਪ ਤੇ ਬਹੁਤ ਮਾਣ ਸੀ। ਮਨਦੀਪ ਕਾਲਜ ਵਿਚ ਪੜ੍ਹਦੀ ਸੀ ਅਤੇ ਉਹ ਇੱਕ ਜੂਡੋ ਖਿਡਾਰਣ ਵੀ ਸੀ।ਜਦੋਂ ਉਹ ਪੰਦਰ੍ਹਾਂ ਸਾਲਾਂ ਦੀ ਸੀ ਉਸਨੇ ਪਹਿਲਾ ਗੋਲਡ ਮੈਡਲ ਜਿੱਤਿਆ ਸੀ। ਉਹ ਆਪਣੇ ਕਾਲਜ ਵਿਚ ਬਹੁਤ ਮਸ਼ਹੂਰ ਵਿਦਿਆਰਥਣ ਸੀ। ਜਦੋਂ ਉਹ ਕਾਲਜ ਜਾਂਦੀ ਸੀ ਉਹ ਸਵੇਰੇ ਪੜ੍ਹਦੀ ਸੀ ਅਤੇ ਸ਼ਾਮਨੂੰ ਕਾਲਜ ਵਿਚ ਜੂਡੋ ਖੇਡਦੀ ਸੀ। ਮਨਦੀਪ ਦੇ ਪਿਤਾ ਜੀ ਬੀਮਾਰ ਸਨ। ਇਸ ਲਈ ਕਾਲਜ ਤੋਂ ਬਾਅਦ ਮਨਦੀਪ ਸ਼ਾਮ ਨੂੰ ਦੁਕਾਨ ਤੇ ਜਾਂਦੀ ਸੀ। ਫਿਰ ਰਾਤ ਨੂੰ ਘਰ ਆ ਕੇ ਖਾਣਾ ਖਾਂਦੀ ਸੀ ਅਤੇ ਖਾਣਾ ਖਾਣ ਤੋਂ ਬਾਅਦ ਉਹ ਆਪਣਾ ਕਾਲਜ ਦਾ ਕੰਮ ਕਰਦੀ ਸੀ। ਸਵੇਰੇ ਜਲਦੀ ਉੱਠ ਕੇ ਉਹ ਜੂਡੋ ਦਾ ਅਭਿਆਸ ਕਰਦੀ ਸੀ। ਅਗਲੇ ਮਹੀਨੇ ਮਨਦੀਪ ਦੀ ਪ੍ਰੀਖਿਆ ਸੀ ਜਿਸ ਕਰਕੇ ਉਸਨੂੰ ਬਹੁਤ ਚਿੰਤਾ ਸੀ। ਇਸ ਲਈ ਉਹ ਸਾਰੀਂ ਰਾਤ ਪੜ੍ਹਦੀ ਸੀ। ਹੁਣ ਮਨਦੀਪ ਦੀ ਪ੍ਰੀਖਿਆ ਦਾ ਸਮਾਂ ਸੀ ਪਰ ਉਸਦੀ ਪਹਿਲਾਂ ਵਾਂਗ ਤਿਆਰੀ ਨਹੀਂ ਸੀ। ਜਿਸ ਕਰਕੇ ਉਸ ਦੇ ਹੱਥ ਕੰਬ ਰਹੇ ਸਨ। ਉਹ ਡਰ ਰਹੀ ਸੀ। ਇੱਕ ਮਹੀਨੇ ਬਾਅਦ ਉਸਦੀ ਪ੍ਰੀਖਿਆ ਦਾ ਨਤੀਜਾ ਸੀ। ਪ੍ਰੀਖਿਆ ਵਿਚ ਮਨਦੀਪ ਦੇ ਬਹੁਤ ਚੰਗੇ ਨੰਬਰ ਆਏ ਸਨ ਅਤੇ ਉਹ ਸਾਰੇ ਕਾਲਜਾਂ ਵਿਚੋਂ ਪਹਿਲੇ ਨੰਬਰ ਤੇ ਸੀ, ਇਹ ਸਭ ਉਸਦੀ ਮਿਹਨਤ ਅਤੇ ਲਗਨ ਦਾ ਨਤੀਜਾ ਸੀ।

Test Yourself

Activity 1: Choose the Answers

Based on the above reading practice, answer the following questions.

definition

License

Icon for the Creative Commons Attribution-NonCommercial 4.0 International License

Basic Punjabi Copyright © 2026 by Rinku Kathuria is licensed under a Creative Commons Attribution-NonCommercial 4.0 International License, except where otherwise noted.