6.2 ਰੋਜਾਨਾ ਜੀਵਨ
Household Chores ਘਰ ਦੇ ਕੰਮ
| Punjabi | English | Image |
|---|---|---|
| ਘਰ ਦਾ ਕੰਮ ਕਰਨਾ | to do the house work |
![]() |
| ਸਾਫ਼ ਕਰਨਾ | to clean |
![]() |
| ਭਾਂਡੇ ਲਗਾਉਣਾ | to place the utensil |
![]() |
| ਝਾੜੂ ਮਾਰਨਾ/ਲਗਾਉਣਾ | to sweep |
![]() |
| ਪੌਚਾ ਮਾਰਨਾ/ਲਗਾਉਣਾ | to mop |
![]() |
| ਭਾਂਡੇ ਮਾਂਜਣਾ | to do the dishes |
![]() |
| ਧੌਣਾ | to wash |
![]() |
| ਝਾੜ ਪੂੰਝ ਕਰਨਾ | to dust |
![]() |
| ਕੱਪੜੇ ਧੌਣਾ | to do the laundry |
![]() |
| ਕੱਪੜੇ ਭਿਉਣਾ | to dabble clothes |
![]() |
| ਕੱਪੜੇ ਨਿਚੋੜਨਾ | wringing clothes |
![]() |
| ਕੱਪੜੇ ਸੁਕਾਉਣਾ | drying clothes/spin |
![]() |
| ਜਿੰਦਰਾ/ਜਿੰਦਾ ਲਾਉਣਾ/ਮਾਰਨਾ | to lock |
![]() |
| ਚਿਟਕਣੀ ਲਾਉਣਾ/ਲਗਾਉਣਾ/ਮਾਰਨਾ | to draw bolt |
![]() |
| ਬਿਸਤਰਾ ਲਗਾਉਣਾ/ਬਿਸਤਰਾ ਠੀਕ ਕਰਨਾ | to make the bed |
![]() |
| ਚੀਜ਼ਾਂ ਚੁੱਕਣਾ | pick up things |
![]() |
| ਕੱਪੜੇ ਤਹਿ ਕਰਨਾ | to fold the clothes |
![]() |
| ਕੱਪੜੇ ਪ੍ਰੈਸ ਕਰਨਾ | to do the ironing |
![]() |
| ਕੁੱਤੇ ਨੂੰ ਖਾਣਾ ਖਵਾਉਣਾ | feed the dog |
![]() |
| ਪੌਦਿਆਂ ਨੂੰ ਪਾਣੀ ਦੇਣਾ | to water the plants |
![]() |
| ਕੁੱਤੇ ਨੂੰ ਘੁੰਮਾਉਣਾ | walk the dog |
![]() |
Time Expressions
| Punjabi | English |
|---|---|
| ਸਮਾਂ | time |
| ਅੱਜ | today |
| ਕੱਲ੍ਹ | yesterday/tomorrow |
| ਪਰਸੋਂ | day after tomorrow |
| ਅਗਲੇ ਹਫ਼ਤੇ | next week |
| ਦਿਨ | day |
| ਹਫਤਾ | week |
| ਮਹੀਨਾ | month |
| ਸਾਲ | year |
| ਸਵੇਰ | morning |
| ਦੁਪਹਿਰ | afternoon |
| ਸ਼ਾਮ | evening |
| ਰਾਤ | night |
| ਮਿਤੀ/ਤਾਰੀਖ | date |
| ਸਵੇਰੇ | in the morning |
| ਦੁਪਹਿਰੇ | in the afternoon |
| ਸ਼ਾਮੀਂ | in the evening |
| ਰਾਤੀਂ | at night |
| ਅੱਜਕੱਲ੍ਹ | in these days |
| ਦਿਨੇ | during the day |
| ਘੰਟਾ | hour |
| ਵੱਜੇ | o’clock |
| ਸਵਾ ਇੱਕ | 1:15 am/pm |
| ਸਵਾ | one and a quarter (meaning a quarter added to a whole number) |
| ਡੇਢ | one and a half |
| ਸਾਢੇ | additional one half |
| ਢਾਈ | two and a half |
| ਸਾਢੇ ਤਿੰਨ | 3:30 am/pm, half past three |
| ਪੌਣਾ | three quarters/three fourths |
| ਪੌਣੇ ਪੰਜ | 4:45 am/pm |
Phrases Related to Time
| Punjabi | English |
|---|---|
| ਸਹੀ ਸਮੇਂ ਤੇ | on right time/just in time |
| ਸਮੇਂ ਅਨੁਸਾਰ | according to time |
| ਖਾਲੀ ਸਮਾਂ | free time |
| ਸਮੇਂ ਸਿਰ | on time |
| ਸਮੇਂ ਸਮੇਂ ਤੇ | time to time |
| ਬਹੁਤ ਚਿਰ ਪਹਿਲਾਂ | a long time ago |
| ਸਮੇਂ ਤੋਂ ਪਹਿਲਾਂ | before time |
| ਔਖਾ ਸਮਾਂ | hard time/tough time |
| ਥੋੜੀ ਦੇਰ ਪਹਿਲਾਂ | a little while ago |
Days of the Week ਹਫ਼ਤੇ ਦੇ ਦਿਨਾਂ ਦੇ ਨਾਮ
| Punjabi | English |
|---|---|
| ਸੋਮਵਾਰ | Monday |
| ਮੰਗਲਵਾਰ | Tuesday |
| ਬੁੱਧਵਾਰ | Wednesday |
| ਵੀਰਵਾਰ | Thursday |
| ਸ਼ੁੱਕਰਵਾਰ | Friday |
| ਸ਼ਨੀਵਾਰ | Saturday |
| ਐਤਵਾਰ | Sunday |
Reading Practice
ਲੰਚ ਦੇ ਸਮੇਂ ਦੋ ਦੋਸਤ ਰਵੀਨਾ ਅਤੇ ਗੋਗੀ ਘਰ ਦੇ ਕੰਮਾਂ ਬਾਰੇ ਗੱਲਬਾਤ ਕਰਦੇ ਹਨ।
Two friends Raveena and Gogi talk about household chores at lunch time.
| Speaker | Punjabi Dialogue |
|---|---|
| ਰਵੀਨਾ | ਗੋਗੀ ਅੱਜ ਖਾਣੇ ਵਿਚ ਕੀ ਹੈ? |
| ਗੋਗੀ | ਮੇਰੇ ਟਿਫ਼ਿਨ ਵਿਚ ਆਲੂ ਗੋਭੀ ਅਤੇ ਰਾਜਮਾਹ ਹਨ। ਕੀ ਗੱਲ ਰਵੀਨਾ ਜੀ, ਅੱਜਕੱਲ੍ਹ ਤੁਸੀਂ ਬਹੁਤ ਦੇਰ ਨਾਲ ਦਫ਼ਤਰ ਆਉਂਦੇ ਹੋ? |
| ਰਵੀਨਾ | ਮੈਂ ਸਵੇਰੇ ਪੰਜ ਵੱਜੇ ਉਠਦੀ ਹਾਂ, ਫਿਰ ਮੈਂ ਸਫਾਈਆਂ ਕਰਦੀ ਹਾਂ ਮਤਲਬ ਝਾੜੂ ਮਾਰਦੀ ਹਾਂ, ਪੌਚਾ ਮਾਰਦੀ ਹਾਂ ਅਤੇ ਝਾੜ ਪੂੰਝ ਕਰਦੀ ਹਾਂ ਫਿਰ ਨਹਾਉਂਦੀ ਹਾਂ ਸਾਰੇ ਕੰਮ ਖਤਮ ਕਰਦੇ ਮੈਨੂੰ ਬਹੁਤ ਸਮਾਂ ਲੱਗਦਾ ਹੈ, ਇਸ ਲਈ ਮੈਂ ਲੇਟ ਹੋ ਜਾਂਦੀ ਹਾਂ। |
| ਗੋਗੀ | ਮੈਂ ਵੀ ਪਹਿਲਾਂ ਪੰਜ ਵੱਜੇ ਉਠਦੀ ਸੀ ਮੈਂ ਵੀ ਸਾਰੇ ਕੰਮ ਜਿਵੇਂ ਝਾੜੂ ਮਾਰਨਾ, ਪੌਚਾ ਮਾਰਨਾ ਝਾੜ ਪੂੰਝ ਵੀ ਕਰਦੀ ਸੀ। ਪਰ ਅੱਜਕਲ੍ਹ ਮੈਂ ਲੇਟ ਉੱਠਦੀ ਹਾਂ। |
| ਰਵੀਨਾ | ਕਿਉਂ? |
| ਗੋਗੀ | ਅੱਜਕੱਲ੍ਹ ਮੇਰੇ ਪਤੀ ਘਰ ਦੇ ਕੰਮਾਂ ਵਿਚ ਮੇਰੀ ਮਦਦ ਕਰਦੇ ਹਨ। |
| ਰਵੀਨਾ | ਵਾਹ! ਬਹੁਤ ਵਧੀਆ। |
| ਗੋਗੀ | ਉਹ ਝਾੜੂ ਮਾਰਦੇ ਹਨ ਤੇ ਮੈਂ ਪੌਚਾ ਮਾਰਦੀ ਹਾਂ ਅਤੇ ਮੇਰੀ ਕੁੜੀ ਵੀ ਸਾਡੀ ਮਦਦ ਕਰਦੀ ਹੈ। ਉਹ ਝਾੜ ਪੂੰਝ ਕਰਦੀ ਹੈ। |
| ਰਵੀਨਾ | ਵਾਹ! ਇਹ ਚੰਗੀ ਗੱਲ ਹੈ। |
| ਗੋਗੀ | ਸਫ਼ਾਈ ਤੋਂ ਬਾਅਦ ਮੈਂ ਰਸੋਈ ਦੇ ਕੰਮ ਸ਼ੁਰੂ ਕਰਦੀ ਹਾਂ। ਮੈਂ ਸਬਜ਼ੀ ਕੱਟਦੀ ਹਾਂ। ਦਾਲ ਜਾਂ ਸਬਜ਼ੀ ਬਣਾਉਂਦੀ ਹਾਂ। ਮੇਰੇ ਪਤੀ ਰਸੋਈ ਦੇ ਕੰਮਾਂ ਵਿਚ ਮੇਰੀ ਮਦਦ ਕਰਦੇ ਹਨ। ਉਹ ਭਾਂਡੇ ਮਾਂਜਦੇ ਹਨ ਅਤੇ ਰਸੋਈ ਸਾਫ਼ ਕਰਦੇ ਹਨ। ਮੇਰੀ ਕੁੜੀ ਸਭ ਲਈ ਟਿਫ਼ਿਨ ਪੈਕ ਕਰਦੀ ਹੈ। |
| ਰਵੀਨਾ | ਮੇਰੇ ਪਤੀ ਅਤੇ ਮੇਰੇ ਮੁੰਡੇ ਘਰ ਦੇ ਕੰਮਾਂ ਵਿਚ ਮੇਰੀ ਮਦਦ ਨਹੀਂ ਕਰਦੇ ਇਸ ਲਈ ਮੈਂ ਦਫ਼ਤਰ ਹਮੇਸ਼ਾ ਦੇਰ ਨਾਲ ਪਹੁੰਚਦੀ ਹਾਂ। |
| ਗੋਗੀ | ਪਹਿਲਾਂ ਮੈਂ ਵੀ ਦੇਰ ਨਾਲ ਪਹੁੰਚਦੀ ਸੀ ਅਤੇ ਕਈ ਵਾਰ ਮੈਂ ਨਾਸ਼ਤਾ ਵੀ ਨਹੀਂ ਕਰਦੀ ਸੀ ਪਰ ਘਰ ਦੇ ਕੰਮਾਂ ਵਿਚ ਪਤੀ ਅਤੇ ਬੇਟੀ ਦੀ ਮਦਦ ਨਾਲ ਹੁਣ ਮੈਂ ਆਰਾਮ ਨਾਲ ਨਾਸ਼ਤਾ ਵੀ ਕਰਦੀ ਹਾਂ ਅਤੇ ਪੂਜਾ ਵੀ ਕਰਦੀ ਹਾਂ। |
| ਰਵੀਨਾ | ਤੁਸੀਂ ਬਹੁਤ ਖੁਸ਼ ਕਿਸਮਤ ਹੋ। |
| ਗੋਗੀ | ਹਾਂ ਜੀ! ਮੇਰੇ ਪਤੀ ਕੱਪੜੇ ਧੌਣ ਵਿਚ ਵੀ ਮੇਰੀ ਮਦਦ ਕਰਦੇ ਹਨ। ਮੈਂ ਕੱਪੜੇ ਧੌਂਦੀ ਹਾਂ ਅਤੇ ਉਹ ਕੱਪੜੇ ਸੁੱਕਣੇ ਪਾਉਂਦੇ ਹਨ ਅਤੇ ਬਾਅਦ ਵਿਚ ਅਸੀਂ ਦੋਵੇ ਮਿਲਕੇ ਕੱਪੜੇ ਤਹਿ ਕਰਦੇ ਹਾਂ ਅਤੇ ਕੱਪੜੇ ਪ੍ਰੈਸ ਕਰਦੇ ਹਾਂ। ਅੱਜਕਲ੍ਹ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਇੱਕਠੇ ਕੰਮ ਕਰਦੇ ਹਾਂ। |
| ਰਵੀਨਾ | ਇਹ ਬਹੁਤ ਚੰਗੀ ਗੱਲ ਹੈ। |
| ਗੋਗੀ | ਰਵੀਨਾ, ਤੁਸੀਂ ਵੀ ਆਪਣੇ ਪਤੀ ਨੂੰ ਬੋਲੋ ਕਿ ਉਹ ਵੀ ਘਰ ਦੇ ਕੰਮਾਂ ਵਿਚ ਤੁਹਾਡੀ ਮਦਦ ਕਰਨ। |
| ਰਵੀਨਾ | ਹਾਂ ਜੀ, ਆਓ ਚੱਲੋ ਲੰਚ ਦਾ ਸਮਾਂ ਖਤਮ ਹੋ ਗਿਆ। |
Test Yourself
Activity 1: Match the Words (Household Chores)
Activity 2: Match the Words (Time)
Activity 3: Choose the Answers
Based on above reading practice, answer the following questions.
Activity 4: Writing
What chores are you, your brother/sister and your parents responsible for?
| ਦਿਨ | ਤੁਹਾਡਾ ਭਰਾ/ਭੈਣ | ਤੁਹਾਡੇ ਮਾਤਾ – ਪਿਤਾ |
|---|---|---|
| ਸੋਮਵਾਰ | ||
| ਮੰਗਲਵਾਰ | ||
| ਬੁੱਧਵਾਰ | ||
| ਵੀਰਵਾਰ | ||
| ਸ਼ੁੱਕਰਵਾਰ | ||
| ਸ਼ਨੀਵਾਰ | ||
| ਐਤਵਾਰ |
Activity 5: Speaking
Record ten sentences describing how you help your parents with household chores. Once you are done recording, you can download your audio file and send it to your teacher and/or share it with your friends.
Activity 6: Listening
Watch the following video and fill in the table given below.
Fill in the following table:
| Yesterday (ਕੱਲ੍ਹ) | Today (ਅੱਜ) | Tomorrow (ਕੱਲ੍ਹ) |
|---|---|---|
| ਸੋਮਵਾਰ | ||
| ਮੰਗਲਵਾਰ | ||
| ਵੀਰਵਾਰ | ||
| ਸ਼ੁੱਕਰਵਾਰ | ||
| ਐਤਵਾਰ |
ਧੰਨਵਾਦ!




















