6.1 Review of Chapter 5
Activity 1: Match the Words
Activity 2: Fill in the Imperative Form
Fill in the blanks with imperative form as directed. You may use a dictionary for help with the verbs.
Activity 3: Reading Comprehension

Order Food in a Restaurant
Navdeep goes to the hotel to party with his friends.
ਨਵਦੀਪ “ਦਾਣਾ ਪਾਣੀ“ ਹੋਟਲ ਵਿਚ ਆਪਣੇ ਦੋਸਤਾਂ (ਰਮਨ, ਹਰਦੀਪ, ਰੌਣਕ) ਨਾਲ ਪਾਰਟੀ ਕਰਣ ਜਾਂਦਾ ਹੈ
| Speaker | Punjabi Dialogue |
|---|---|
| ਨਵਦੀਪ | ਵੇਟਰ |
| ਵੇਟਰ | ਹਾਂ ਜੀ! ਤੁਸੀਂ ਕੀ ਲਓਗੇ? |
| ਨਵਦੀਪ | ਸਭ ਤੋਂ ਪਹਿਲਾਂ ਸਾਨੂੰ ਠੰਡਾ ਪਾਣੀ ਦਿਓ ਜੀ। |
| ਵੇਟਰ | ਠੀਕ ਹੈ ਜੀ! |
| ਨਵਦੀਪ | ਰਮਨ, ਹਰਦੀਪ, ਰੌਣਕ ਤੁਸੀਂ menu ਦੇਖ ਕੇ ਦੱਸੋ ਤੁਹਾਨੂੰ ਕੀ ਚਾਹੀਦਾ ਹੈ? |
| ਰਮਨ | ਮੈਨੂੰ ਦਾਲ ਮੱਖਣੀ ਅਤੇ ਨਾਨ ਚਾਹੀਦਾ ਹੈ। |
| ਵੇਟਰ | ਠੀਕ ਹੈ ਜੀ। |
| ਹਰਦੀਪ | ਮੈਨੂੰ ਅੰਡਾ ਕਰੀ ਅਤੇ ਚਾਵਲ ਚਾਹੀਦੇ ਹਨ। |
| ਰੌਣਕ | ਕੀ ਤੁਹਾਡੇ ਕੋਲ ਆਲੂ ਦਾ ਪਰਾਂਠਾ ਹੈ? |
| ਵੇਟਰ | ਹਾਂ ਜੀ, ਹੈ। |
| ਰੌਣਕ | ਮੇਰੇ ਲਈ ਦਹੀਂ ਦੇ ਨਾਲ ਇੱਕ ਆਲੂ ਦਾ ਪਰਾਂਠਾ ਲਿਆਓ ਜੀ। |
| ਮਨਦੀਪ | ਮੈਨੂੰ ਵੀ ਇੱਕ ਗੋਭੀ ਪਰਾਂਠਾ ਅਤੇ ਮੱਖਣ। |
ਸਭ ਦਾ ਆਡਰ ਮੇਜ਼ ਤੇ ਆਉਣ ਤੋਂ ਬਾਅਦ
| Speaker | Punjabi Dialogue |
|---|---|
| ਰੌਣਕ | ਵੇਟਰ, ਸਾਨੂੰ ਸਿਰਕੇ ਵਾਲੇ ਪਿਆਜ ਅਤੇ ਆਚਾਰ ਵੀ ਦਿਓ ਜੀ। |
| ਵੇਟਰ | ਇਹ ਲਓ ਜੀ। |
| ਹਰਦੀਪ | ਵੇਟਰ, ਮੈਨੂੰ ਇੱਕ ਪਿਆਜ ਦਾ ਪਰਾਂਠਾ ਚਾਹੀਦਾ ਹੈ। |
| ਵੇਟਰ | ਠੀਕ ਹੈ ਜੀ! Sir ਤੁਸੀਂ ਤਿੱਖਾ ਪਰਾਂਠਾ ਲਓਗੇ ਜਾਂ ਫਿੱਕਾ? |
| ਹਰਦੀਪ | ਤਿੱਖਾ, ਪਰ ਜਿਆਦਾ ਮਿਰਚਾਂ ਨਾ ਪਾਉਣਾ। |
| ਵੇਟਰ | ਇਹ ਲਓ ਜੀ ਪਿਆਜ ਦਾ ਪਰਾਂਠਾ। ਤੁਸੀਂ ਪੀਣ ਵਿਚ ਕੀ ਲਓਗੇ? |
| ਮਨਦੀਪ | ਇੱਕ ਕੋਕ, ਇੱਕ ਕੋਲਡ ਕਾਫੀ। ਇੱਕ ਗਲਾਸ ਨਮਕੀਨ ਨਿੰਬੂ ਪਾਣੀ ਅਤੇ ਇੱਕ ਫਿੱਕੀ ਚਾਹ। |
| ਵੇਟਰ | ਇਹ ਲਓ ਜੀ ਕੋਕ, ਕੋਲਡ ਕਾਫੀ। ਨਮਕੀਨ ਨਿੰਬੂ ਪਾਣੀ ਅਤੇ ਫਿੱਕੀ ਚਾਹ। |
| ਮਨਦੀਪ | ਧੰਨਵਾਦ, ਕਿਰਪਾ ਕਰਕੇ ਹੁਣ ਤੁਸੀਂ ਸਾਡਾ ਬਿਲ ਲੈ ਆਓ। |
| ਵੇਟਰ | ਠੀਕ ਹੈ ਜੀ, ਇਹ ਲਓ ਤੁਹਾਡਾ ਬਿਲ। |
| ਨਵਦੀਪ | ਇਹ ਲਓ ਪੈਸੇ। |
| ਵੇਟਰ | Sir, ਇਹ ਤੁਹਾਡਾ ਬਕਾਇਆ। |
| ਨਵਦੀਪ | ਬਾਕੀ ਪੈਸੇ ਤੁਸੀਂ ਰੱਖ ਲਓ ਜੀ। |
| ਵੇਟਰ | ਧੰਨਵਾਦ ਜੀ। ਸਾਡੇ ਹੋਟਲ ਵਿਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਫਿਰ ਆਉਣਾ ਜੀ। |
Based on the above conversation, answer the following questions.
Activity 4: Speaking and Writing
You and your friend go to an Indian restaurant. Your friend does not know Punjabi. Ask them what they want to eat in Punjabi and order food for your friend and yourself. You may write out your sentences or record your sentences by pressing the button below. Once you are done recording, you can download your audio file and send it to your teacher for feedback and/or share it with your friends.
ਧੰਨਵਾਦ!
to take/want
change
keep the change