5.5 ਹੋਟਲ ਵਿੱਚ ਕਮਰਾ Book ਕਰਵਾਉਣਾ

hotel front desk
“Front Desk, Paradise Pier Hotel” by ppelleti is licensed under CC BY-SA 2.0.

Reading Practice: ਹੋਟਲ ਵਿੱਚ ਕਮਰਾ ਲੈਣਾ (Room Booking in a Hotel)

Speaker Punjabi Dialogue
ਰੋਹਨ ਸਤਿ ਸ਼੍ਰੀ ਅਕਾਲਿ ਜੀ।
ਰਿਸੈਪਸ਼ਨਿਸਟ ਸਤਿ ਸ਼੍ਰੀ ਅਕਾਲਿ ਜੀ। ਪਾਰਕ ਇਨ ਹੋਟਲ ਵਿੱਚ ਤੁਹਾਡਾ ਸਵਾਗਤ ਹੈ। ਦੱਸੋ, ਮੈਂ ਤੁਹਾਡੀ ਕੀ ਮਦਦ ਕਰ ਸਕਦੀ ਹਾਂ?
ਰੋਹਨ ਮੈਨੂੰ ਤੁਹਾਡੇ ਹੋਟਲ ਵਿੱਚ ਇੱਕ ਰਾਤ ਲਈ ਕਮਰਾ ਚਾਹੀਦਾ ਹੈ।
ਰਿਸੈਪਸ਼ਨਿਸਟ ਠੀਕ ਹੈ ਜੀ, ਤੁਹਾਨੂੰ ਕਿਹੋ ਜਿਹਾ ਕਮਰਾ ਚਾਹੀਦਾ ਹੈ?
ਰੋਹਨ ਮੈਨੂੰ ਏ.ਸੀ. ਕਮਰਾ ਚਾਹੀਦਾ ਹੈ।
ਰਿਸੈਪਸ਼ਨਿਸਟ ਠੀਕ ਹੈ ਜੀ, ਕਮਰੇ ਵਿੱਚ ਤੁਹਾਨੂੰ ਹੋਰ ਕੀ-ਕੀ ਚਾਹੀਦਾ ਹੈ?
ਰੋਹਨ ਮੈਨੂੰ ਕਮਰੇ ਵਿੱਚ ਵਾਈ-ਫਾਈ ਤੇ ਟੀ.ਵੀ ਚਾਹੀਦਾ ਹੈ।
ਰਿਸੈਪਸ਼ਨਿਸਟ ਠੀਕ ਹੈ ਜੀ।
ਰੋਹਨ ਇੱਕ ਦਿਨ ਦਾ ਕਿਰਾਇਆ ਕਿੰਨਾ ਹੈ?
ਰਿਸੈਪਸ਼ਨਿਸਟ 2000/- ਰੁਪਏ।
ਰੋਹਨ ਠੀਕ ਹੈ। ਕਿਰਪਾ ਕਰਕੇ ਮੈਨੂੰ ਕਮਰਾ ਦਿਖਾਓ
ਰਿਸੈਪਸ਼ਨਿਸਟ ਹਾਂ ਜੀ ਜ਼ਰੂਰ। ਪਰ ਉਸ ਤੋਂ ਪਹਿਲਾਂ ਤੁਸੀਂ ਮੈਨੂੰ ਆਪਣੇ ਦਸਤਾਵੇਜ਼ ਦਿਖਾਓ।
ਰੋਹਨ ਹਾਂਜੀ, ਦੱਸੋ, ਤੁਹਾਨੂੰ ਕਿਹੜੇ-ਕਿਹੜੇ ਦਸਤਾਵੇਜ਼ ਚਾਹੀਦੇ ਹਨ?
ਰਿਸੈਪਸ਼ਨਿਸਟ ਮੈਨੂੰ ਆਪਣਾ ਪਾਸਪੋਰਟ ਦਿਖਾਓ।
ਰੋਹਨ ਲਓ ਜੀ।
ਰਿਸੈਪਸ਼ਨਿਸਟ ਕਿਰਪਾ ਕਰਕੇ ਆਪਣਾ ਫੋਨ ਨੰਬਰ ਦੱਸੋ।
ਰੋਹਨ ਮੇਰਾ ਫੋਨ ਨੰਬਰ 8764XXXX ਹੈ।
ਰਿਸੈਪਸ਼ਨਿਸਟ ਕਿਰਪਾ ਕਰਕੇ ਆਪਣਾ email address ਦੱਸੋ।
ਰੋਹਨ ਹਾਂ ਜੀ, ਲਿਖੋ ਜੀ, rohan123@ ……..
ਰਿਸੈਪਸ਼ਨਿਸਟ ਕਿਰਪਾ ਕਰਕੇ ਇਸ ਫਾਰਮ ਤੇ ਆਪਣੇ ਦਸਤਖ਼ਤ ਕਰੋ।
ਰਿਸੈਪਸ਼ਨਿਸਟ ਠੀਕ ਹੈ ਜੀ।
ਰਿਸੈਪਸ਼ਨਿਸਟ ਤੁਸੀਂ ਪਹਿਲੀ ਮੰਜਿਲ ਤੇ ਕਮਰਾ ਨੰਬਰ 12 ਵਿੱਚ ਜਾਣਾ ਹੈ। ਇਹ ਲਓ ਜੀ ਤੁਹਾਡੇ ਕਮਰੇ ਦੀ ਚਾਬੀ।
ਰੋਹਨ ਧੰਨਵਾਦ ਜੀ।
ਰਿਸੈਪਸ਼ਨਿਸਟ ਤੁਸੀਂ ਆਪਣਾ ਸਮਾਨ ਹੋਟਲ ਦੇ ਬਹਿਰੇ ਨੂੰ ਦੇ ਸਕਦੇ ਹੋ।

Test Yourself

Activity 1: Choose the Answers

Based on the above reading practice, answer the following questions.

ਧੰਨਵਾਦ!

definition

License

Icon for the Creative Commons Attribution-NonCommercial 4.0 International License

Basic Punjabi Copyright © 2026 by Rinku Kathuria is licensed under a Creative Commons Attribution-NonCommercial 4.0 International License, except where otherwise noted.