5.4 ਰਸਤਾ ਦੱਸਣਾ: Giving Directions

Pre-Reading Activity
Learn/review these phrases and vocabulary words.
| No. | Punjabi | English |
|---|---|---|
| 1. | ਪੂਰਬ | east |
| 2. | ਪੱਛਮ | west |
| 3. | ਉੱਤਰ | north |
| 4. | ਦੱਖਣ | south |
| 5. | ਚੌਰਾਹਾ | intersection |
| 6. | ਸੜਕ | road |
| 7. | ਗਲੀ | street |
| 8. | ਪੁੱਲ | bridge |
| 9. | ਬੱਤੀਆਂ | traffic lights |
| 10. | ਖੱਬੇ ਪਾਸੇ | left side |
| 11. | ਸੱਜੇ ਪਾਸੇ | right side |
| 12. | ਥੋੜੀ ਦੂਰੀ ਤੇ | at a little distance |
| 13. | ਥੋੜੀ ਦੇਰ ਚ | in a little while |
| 14. | ਰਸਤਾ ਦੱਸਣਾ | to tell the direction |
| 15. | ਸਿੱਧਾ ਜਾਣਾ | to go straight |
| 16. | ਖੱਬੇ ਮੁੜਨਾ | to turn left |
| 17. | ਸੱਜੇ ਮੁੜਨਾ | to turn right |
| 18. | ਪਾਰ ਕਰਨਾ | to cross |
| 19. | ਰੋਕਣਾ | to stop |
| 20. | ਚਲਾਉਣਾ | to drive (car, bus, truck, motorcycle, etc.) |
Reading Practice
Mohan wants to go to sector-17 in Chandigarh, but auto-rickshaw driver is new to Chandigarh. He does not know the place. So, Mohan gives him the directions.
| Speaker | Punjabi Dialogue |
|---|---|
| ਮੋਹਨ | ਆਟੋ। ਆਟੋ। |
| ਆਟੋ ਵਾਲਾ | ਹਾਂ ਜੀ। |
| ਮੋਹਨ | ਮੈਂ ਚੰਡੀਗੜ੍ਹ ਸਤਾਰਾਂ ਸੈਕਟਰ ਦੀ ਮਾਰਕੀਟ ਜਾਣਾ ਹੈ। |
| ਆਟੋ ਵਾਲਾ | ਬੈਠੋ ਜੀ। |
| ਮੋਹਨ | ਕਿੰਨੇ ਪੈਸੇ? |
| ਆਟੋ ਵਾਲਾ | ਪੰਜਾਹ ਰੁਪਏ। ਪਰ ਮੈਨੂੰ ਰਸਤਾ ਨਹੀਂ ਪਤਾ। ਕਿਉਂਕਿ ਮੈਂ ਇੱਥੇ ਨਵਾਂ ਹਾਂ। |
| ਮੋਹਨ | ਮੈਨੂੰ ਪਤਾ ਹੈ। |
| ਆਟੋ ਵਾਲਾ | ਠੀਕ ਹੈ ਜੀ। ਫਿਰ ਬੈਠੋ। ਹਾਂ ਜੀ, ਦੱਸੋ ਜੀ। |
| ਮੋਹਨ | ਇਥੋਂ ਸਿੱਧਾ ਚੱਲੋ। |
| ਆਟੋ ਵਾਲਾ | ਠੀਕ ਹੈ। |
| ਮੋਹਨ | ਹੁਣ ਅੱਗੇ ਇੱਕ ਚੌਰਾਹਾ ਆਵੇਗਾ, ਉੱਥੋਂ ਸੱਜੇ ਮੁੜੋ। |
| ਆਟੋ ਵਾਲਾ | ਠੀਕ ਹੈ ਜੀ। |
| ਮੋਹਨ | ਹੁਣ ਖੱਬੇ ਮੁੜੋ। |
| ਆਟੋ ਵਾਲਾ | ਠੀਕ ਹੈ ਜੀ। |
| ਮੋਹਨ | ਹੁਣ ਬੱਤੀਆਂ ਤੋਂ ਸਿੱਧਾ ਜਾਓ। ਥੋੜੀ ਦੂਰੀ ਤੇ ਇੱਕ ਸਕੂਲ ਹੈ। ਸਕੂਲ ਦੇ ਸਾਹਮਣੇ ਇੱਕ ਸੜਕ ਹੈ। ਸੜਕ ਦੇ ਖੱਬੇ ਪਾਸੇ ਸਤਾਰਾਂ ਸੈਕਟਰ ਦੀ ਮਾਰਕੀਟ ਹੈ। ਬਸ……ਇੱਥੇ ਰੋਕੋ। ਧੰਨਵਾਦ ਜੀ। ਇਹ ਲਓ ਜੀ ਪੰਜਾਹ ਰੁਪਏ। |
| ਆਟੋ ਵਾਲਾ | ਰਸਤਾ ਦੱਸਣ ਲਈ ਤੁਹਾਡਾ ਵੀ ਧੰਨਵਾਦ। |
Post-Reading Activities
Activity 1: Speaking and Writing
This is Ram. First Ram goes to the garden/park. After this, Ram goes to the playground to pick up his children. Following that, Ram takes them to the school and then finally Ram goes home. Provide the directions for Ram’s route using information from the conversation above and the map provided.

Image Description
In the middle of the image is the center of a 4-way intersection. At the bottom of the North-South road, there is an image of a boy labeled ਇਹ ਰਾਮ ਹੈ।. Going north from this image of a boy, but still before the intersection, there is an image of sculpted hedges labeled ਬਗੀਚਾ on the right. Then, turning left at the intersection, there is an image of people in a large field next to a building labeled ਖੇਡ ਦਾ ਮੈਦਾਨ on the left. Returning to the intersection and going North, there is an image of an elementary school labeled ਰਾਮ ਦਾ ਸਭੂਲ on the right, and an image of a house labeled ਰਾਮ ਦਾ ਘਰ on the left.
Description of Ram’s Route
ਇਹ ਰਾਮ ਹੈ। ਰਾਮ ਆਪਣੀ ਸਾਈਕਲ ਤੋਂ ਥੋੜਾ ਸਿੱਧਾ ਜਾ ਕੇ ਆਪਣੇ ਸੱਜੇ ਪਾਸੇ ਇੱਕ ਬਾਗ/ਬਗੀਚੇ ਵਿਚ ਸੈਰ ਕਰਨ ਗਿਆ। ਥੋੜੀ ਦੇਰ ਸੈਰ ਕਰਨ ਤੋਂ ਬਾਅਦ ਉਹ ਚੌਰਾਹੇ ਤੋਂ ਖੱਬੇ ਮੁੜ ਕੇ ਇੱਕ ਖੇਡ ਦੇ ਮੈਦਾਨ ਤੋਂ ਆਪਣਿਆਂ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਸਕੂਲ ਛੱਡਣ ਲਈ ਚੌਰਾਹੇ ਤੱਕ ਆਇਆ। ਫਿਰ ਚੌਰਾਹੇ ਤੋਂ ਥੋੜਾ ਸਿੱਧਾ ਜਾ ਕੇ ਸੱਜੇ ਪਾਸੇ ਮੁੜ ਗਿਆ।। ਚੌਰਾਹੇ ਤੋਂ ਥੋੜੀ ਦੂਰ ਉਸਦੇ ਸੱਜੇ ਪਾਸੇ ਉਸਦੇ ਬੱਚਿਆਂ ਦਾ ਸਕੂਲ ਹੈ। ਉੱਥੇ ਆਪਣੇ ਬੱਚਿਆਂਨੂੰ ਛੱਡ ਕੇ ਉਹ ਥੋੜੀ ਦੂਰ ਉਸੇ ਸੜਕ ਦੇ ਖੱਬੇ ਪਾਸੇ ਬਣੇ ਆਪਣੇ ਘਰ ਚਲਾ ਗਿਆ।
ਧੰਨਵਾਦ!