5.3 ਮੇਰਾ ਮਨਪਸੰਦ ਖਾਣਾ ਅਤੇ ਇਸਨੂੰ ਬਣਾਉਣ ਦਾ ਤਰੀਕਾ

Pre-Reading Activity

Memorize the food vocab and review imperatives.

Reading Practice: ਮੇਰਾ ਮਨਪਸੰਦ ਖਾਣਾ ਅਤੇ ਇਸਨੂੰ ਬਣਾਉਣ ਦਾ ਤਰੀਕਾ (My Favorite Food and Its Recipe)

food
“Sambar Vada, Idly Fries, Chennai Chicken” by rnair is licensed under CC BY-NC 2.0.

Shila visited her Aunt’s (swarn Kaur) house. They talk about their favorite food and its recipes.

Speaker Punjabi Dialogue
ਸਵਰਨ ਕੌਰ ਸਤਿ ਸ਼੍ਰੀ ਅਕਾਲਿ ਸ਼ੀਲਾ, ਤੁਹਾਡਾ ਕੀ ਹਾਲ ਹੈ?
ਸ਼ੀਲਾ ਸਤਿ ਸ਼੍ਰੀ ਅਕਾਲਿ ਚਾਚੀ ਜੀ। ਮੈਂ ਠੀਕ ਹਾਂ ਤੇ ਤੁਸੀਂ ਕਿਵੇਂ ਹੋ?
ਸਵਰਨ ਕੌਰ ਮੈਂ ਵੀ ਠੀਕ ਹਾਂ, ਘਰ ਸਭ ਠੀਕ ਨੇ?
ਸ਼ੀਲਾ ਹਾਂ ਜੀ!
ਸਵਰਨ ਕੌਰ ਤੁਹਾਨੂੰ ਕੀ ਪਸੰਦ ਹੈ ਚਾਹ ਕਿ ਕੌਫ਼ੀ?
ਸ਼ੀਲਾ ਚਾਹ।
ਸਵਰਨ ਕੌਰ ਚਾਹ ਵਿਚ ਕਿੰਨੀ ਖੰਡ?
ਸ਼ੀਲਾ ਇੱਕ ਚਮਚਾ।
ਸਵਰਨ ਕੌਰ ਚਾਹ ਨਾਲ ਕੀ ਖਾਓਗੇ/ਲਓਗੇ?
ਸ਼ੀਲਾ ਕੁਝ ਨਹੀਂ।
ਸਵਰਨ ਕੌਰ ਸਮੋਸਾ[1] ਖਾਓਗੇ?
ਸ਼ੀਲਾ ਨਹੀਂ ਨਹੀਂ, ਮੈਨੂੰ ਭੁੱਖ ਨਹੀਂ ਹੈ।
ਸਵਰਨ ਕੌਰ ਸ਼ੀਲਾ ਰਾਤ ਦੇ ਖਾਣੇ ਵਿਚ ਤੁਹਾਨੂੰ ਕੀ ਪਸੰਦ ਹੈ?
ਸ਼ੀਲਾ ਦਾਲ, ਚਾਵਲ, ਰੋਟੀ ਅਤੇ ਕੋਈ ਵੀ ਸਬਜੀ।
ਸਵਰਨ ਕੌਰ ਠੀਕ ਹੈ, ਨਾਸ਼ਤੇ ਵਿਚ ਤੁਹਾਨੂੰ ਕੀ ਖਾਣਾ ਪਸੰਦ ਹੈ?
ਸ਼ੀਲਾ ਮੈਨੂੰ ਆਲੂ, ਮੂਲੀ ਅਤੇ ਗੋਭੀ ਪਰਾਂਠਾ ਮੱਖਣ ਅਤੇ ਦਹੀ ਦੇ ਨਾਲ ਜਾਂ ਅੰਡਾ ਖਾਣਾ ਪਸੰਦ ਹੈ।
ਸਵਰਨ ਕੌਰ ਸ਼ੀਲਾ, ਤੁਸੀਂ ਆਰਾਮ ਕਰੋ ਮੈਂ ਰਾਸ਼ਨ ਦੀ ਦੁਕਾਨ ਤੇ ਜਾਣਾ ਹੈ।
ਸ਼ੀਲਾ ਠੀਕ ਹੈ ਜੀ।

ਸਵਰਨ ਕੌਰ ਰਾਸ਼ਨ ਦੀ ਦੁਕਾਨ ਤੇ Swaran Kaur at the Grocery Shop

Speaker Punjabi Dialogue
ਸਵਰਨ ਸ਼ੀਲਾ, ਤੁਹਾਨੂੰ ਕਿਹੜਾ ਫ਼ਲ ਪਸੰਦ ਹੈ?
ਸ਼ੀਲਾ ਚਾਚੀ ਜੀ ਮੈਨੂੰ ਕੇਲਾ, ਪਪੀਤਾ, ਅੰਬ ਅਤੇ ਸੰਤਰਾ ਬਹੁਤ ਪਸੰਦ ਹੈ।
ਸਵਰਨ ਇਹ ਲਓ ਸੰਤਰਾ।
ਸ਼ੀਲਾ ਧੰਨਵਾਦ।
ਸਵਰਨ ਸ਼ੀਲਾ ਕੀ ਤੁਹਾਨੂੰ ਖਾਣਾ ਪਕਾਉਣਾ ਆਉਂਦਾ ਹੈ?
ਸ਼ੀਲਾ ਹਾਂ ਜੀ, ਮੈਨੂੰ ਦਾਲ, ਸਬਜੀ ਅਤੇ ਮੁਰਗਾ ਬਣਾਉਣਾ ਆਉਂਦਾ ਹੈ।
ਸਵਰਨ ਅੱਛਾ, ਕੀ ਤੁਹਾਨੂੰ ਸਾਂਬਰ ਬਣਾਉਣਾ ਆਉਂਦਾ ਹੈ?
ਸ਼ੀਲਾ ਹਾਂ ਜੀ, ਮੈਨੂੰ ਸਾਂਬਰ ਬਣਾਉਣਾ ਬਹੁਤ ਪਸੰਦ ਹੈ।
ਸਵਰਨ ਸ਼ੀਲਾ ਕੀ ਤੁਸੀਂ ਮੈਨੂੰ ਸਾਂਬਰ ਬਣਾਉਣਾ ਸਿਖਾ ਸਕਦੇ ਹੋ?
ਸ਼ੀਲਾ ਹਾਂ ਜੀ, ਜਰੂਰ, ਚਾਚੀ ਜੀ, ਕੀ ਤੁਹਾਡੇ ਕੋਲ ਪੀਲੀ ਦਾਲ, ਨਮਕ, ਲਾਲ ਮਿਰਚ, ਹਲਦੀ, ਰਾਈ, ਇਮਲੀ, ਤੇਲ ਅਤੇ ਸਬਜੀਆਂ ਵਿਚ ਗਾਜਰ, ਪੇਠਾ, ਮਟਰ ਹੈ?
ਸਵਰਨ ਹਾਂ ਜੀ ਸਭ ਕੁਝ ਹੈ।
ਸ਼ੀਲਾ ਠੀਕ ਹੈ ਜੀ, ਸਭ ਤੋਂ ਪਹਿਲਾਂ ਇੱਕ ਕੌਲੀ ਦਾਲ ਧੌ ਕੇ ਕੁਕਰ ਵਿਚ ਪਾਓ। ਹੁਣ ਸਾਰੀਆਂ ਸਬਜੀਆਂ ਨੂੰ ਛੋਟਾ ਛੋਟਾ ਕੱਟੋ ਅਤੇ ਇਹਨਾਂ ਨੂੰ ਧੌ ਕੇ ਸਾਫ਼ ਕਰੋ। ਇਹਨਾਂ ਸਾਰੀਆਂ ਕੱਟੀਆਂ ਹੋਈਆਂ ਸਬਜੀਆਂ ਨੂੰ ਦਾਲ ਦੇ ਨਾਲ ਕੁਕਰ ਵਿਚ ਪਾਓ। ਹੁਣ ਕੁਕਰ ਵਿਚ ਚਾਰ ਕੌਲੀ ਪਾਣੀ ਪਾਓ ਅਤੇ ਕੁਕਰ ਦਾ ਢੱਕਣ ਬੰਦ (close) ਕਰੋ। ਗੈਸ ਬਾਲੋ। ਕੁਕਰ ਦੀਆਂ ਤਿੰਨ ਸੀਟੀਆਂ ਆਉਣ ਤੋਂ ਬਾਅਦ ਗੈਸ ਬੰਦ (turn off) ਕਰੋ।

ਤੜਕਾ: ਇੱਕ ਭਾਂਡੇ ਵਿਚ ਤੇਲ ਪਾਓ ਅਤੇ ਗੈਸ on ਕਰੋ। ਤੇਲ ਗਰਮ ਹੋਣ ਤੇ ਉਸ ਵਿਚ ਰਾਈ ਪਾਓ, ਫਿਰ ਇਸ ਵਿਚ ਅਦਰਕ, ਲ੍ਹਸਣ ਦਾ paste ਪਾਓ ਅਤੇ ਥੋੜੀ ਦੇਰ ਭੁੰਨਣ ਤੋਂ ਬਾਅਦ, ਇਸ ਵਿਚ ਇਮਲੀ ਦਾ paste ਪਾਓ। ਹੁਣ ਇਸ ਤੜਕੇ ਨੂੰ ਦਾਲ ਵਿਚ ਪਾਓ ਅਤੇ ਥੋੜੀ ਦੇਰ ਦਾਲ ਨੂੰ ਉਬਾਲੋ ਅਤੇ ਗੈਸ ਬੰਦ ਕਰ ਦਿਓ।

ਸਵਰਨ ਵਾਹ! ਇਹ ਤਾਂ ਬਹੁਤ ਸੌਖਾ ਹੈ। ਧੰਨਵਾਦ ਸਾਂਬਰ ਸਿਖਾਉਣ ਦੇ ਲਈ!
ਸ਼ੀਲਾ ਚਾਚੀ ਜੀ ਤੁਸੀਂ ਮੋਨੂੰ ਮੈੰਗੋ ਸ਼ੇਕ ਬਣਾਉਣਾ ਸਿਖਾ ਸਕਦੇ ਹੋ? ਮੈਨੂੰ ਮੈੰਗੋ ਸ਼ੇਕ ਬਹੁਤ ਪਸੰਦ ਹੈ।
ਸਵਰਨ ਹਾਂ ਹਾਂ ਜਰੁਰ, ਮੈਂ ਤੁਹਾਨੂੰ ਬਣਾਉਣ ਦਾ ਤਰੀਕਾ ਦੱਸਦੀ ਹਾਂ, ਤੁਸੀਂ ਲਿਖ ਲਓ।

ਮੈਂਗੋ ਸ਼ੇਕ Mango Shake

mango shake
“File:Mango Mastani and Mango Ice-Cream.jpg” by Kannan is licensed under CC BY-SA 4.0.
Ingredients ਸਮੱਗਰੀ
No. Punjabi English
1. ਅੰਬ – 2 ਪੱਕੇ ਹੋਏ 2 ripe mangoes
2. ਖੰਡ 2 tsp sugar
3. ਦੁੱਧ 2 ਕੱਪ milk
4. ਬਰਫ਼ – ਲੋੜ ਅਨੁਸਾਰ ice as needed
5. ਕਿਸ਼ਮਿਸ਼ – ਬਰੀਕ ਕੱਟੀ ਹੋਈ finely chopped raisins (optional)
6. ਬਾਦਾਮ – ਬਰੀਕ ਕੱਟੇ ਹੋਏ finely chopped almonds (optional)
7. ਕਾਜੂ – ਬਰੀਕ ਕੱਟੇ ਹੋਏ finely chopped cashews (optional)

ਅੰਬ ਨੂੰ ਚੰਗੀ ਤਰ੍ਹਾਂ ਧੌ ਕੇ ਛਿੱਲੋ ਤੇ ਫਿਰ ਇਸਨੂੰ ਛੋਟੇ ਛੋਟੇ ਟੁੱਕੜਿਆਂ ਵਿਚ ਕੱਟੋ।

ਮਿਕਸਰ ਦੇ ਜਾਰ ਵਿਚ ਅੰਬ ਦੇ ਟੁੱਕੜੇ, ਖੰਡ 2 tsp, 1/4 ਕੱਪ ਦੁੱਧ ਪਾਓ।

ਹੁਣ ਮਿਕਸਰ ਨੂੰ ਚਲਾਓ ਅਤੇ ਗਾੜਾ paste ਬਣਾ ਲਓ।

Paste ਬਣਨ ਤੋ ਬਾਅਦ ਮਿਕਸਰ ਬੰਦ ਕਰਕੇ ਇਸ ਵਿਚ ਬਾਕੀ ਦੁੱਧ ਤੇ ਬਰਫ਼ ਪਾਓ ਤੇ ਫਿਰ ਮਿਕਸਰ ਨੂੰ 1 ਮਿੰਟ ਚਲਾਓ।

ਮੈਂਗੋ ਸ਼ੇਕ ਤਿਆਰ– ਹੈ। ਇਸਨੂੰ ਗਿਲਾਸ ਵਿਚ ਪਾਓ, ਤੇ ਕਿਸ਼ਮਿਸ਼, ਬਾਦਾਮ ਤੇ ਕਾਜੂ ਪਾ ਕੇ ਠੰਡਾ ਠੰਡਾ ਪਰੋਸੋ

mango shake
“Mango Shake” by Rick photography is licensed under CC BY-NC-SA 2.0.
Speaker Punjabi Dialogue
ਸ਼ੀਲਾ ਇਹ ਬਣਾਉਣਾ ਤਾਂ ਬਹੁਤ ਆਸਾਨ ਹੈ। ਧੰਨਵਾਦ! ਚਾਚੀ ਜੀ।

Post-Reading Activities

Activity 1: Writing

Please write the recipe of your favorite food.

Activity 2: Speaking

Answer the following questions:

  1. ਤੁਹਾਡਾ ਮਨਪਸੰਦ ਖਾਣਾ ਕਿਹੜਾ ਹੈ?
  2. ਤੁਹਾਡਾ ਮਨਪਸੰਦ ਢਾਬਾ ਕਿਹੜਾ ਹੈ?
  3. ਤੁਹਾਡੇ ਦੇਸ਼ ਦਾ ਪ੍ਰਸਿੱਧ ਖਾਣਾ ਕਿਹੜਾ ਹੈ ਅਤੇ ਉਸਨੂੰ ਬਣਾਉਣ ਦਾ ਤਰੀਕਾ ਦੱਸੋ?
  4. ਤੁਸੀਂ ਮਾਸਾਹਾਰੀ ਹੋ ਜਾਂ ਸ਼ਾਕਾਹਾਰੀ?

Please record your answers by pressing the button below. Once you are done recording, you can download your audio file and send it to your teacher for feedback and/or share it with your friends.

ਧੰਨਵਾਦ!


  1. an Indian snack
definition

License

Icon for the Creative Commons Attribution-NonCommercial 4.0 International License

Basic Punjabi Copyright © 2026 by Rinku Kathuria is licensed under a Creative Commons Attribution-NonCommercial 4.0 International License, except where otherwise noted.