4.2 Vocabulary and Reading: ਸਰਮਨ ਦਾ ਸਕੂਲ
School/Surroundings Vocabulary

| Punjabi | English | Image |
|---|---|---|
| ਮੁੱਖ ਅਧਿਆਪਕ | principal |
![]() |
| ਇਮਾਰਤ (f) | building |
![]() |
| ਬਗੀਚਾ (f) | garden |
![]() |
| ਅਨੁਸਾਸ਼ਨ (m) | discipline |
![]() |
| ਮੰਚ (m) | stage |
![]() |
| ਪੌੜੀਆਂ (f) | stairs |
![]() |
| ਵਾਤਾਵਰਣ (m) | environment/atmosphere |
![]() |
| ਫੁੱਲ (m) | flower |
![]() |
| ਘੰਟੀ (f) | bell |
![]() |
| ਸੰਗੀਤ ਦਾ ਕਮਰਾ (m) | music room |
![]() |
| ਮੁਕਾਬਲਾ (m) | competition |
![]() |
| ਚਪੜਾਸੀ (m) | peon |
![]() |
| ਸਭਾ ਭਵਨ (m) | sssembly hall |
![]() |
| ਮਾਲੀ (m) | gardener |
![]() |
| ਖੇਡ ਦਾ ਮੈਦਾਨ (m) | playground |
![]() |
| ਦਫ਼ਤਰ (m) | office |
![]() |
| ਦਾਖਲਾ (m) | admission |
![]() |
| ਸਲਾਨਾ ਪ੍ਰੀਖਿਆ (f) | annual exam |
![]() |
Reading Practice: ਸਰਮਨ ਦਾ ਸਕੂਲ (Sarman's School)
Sarman’s uncle wants to know about his school. He asks Sarman to tell him about his school. In the passage below, Sarman describes his school.
ਮੇਰੇ ਸਕੂਲ ਦਾ ਨਾਮ ਸੈਂਟ ਮੈਰੀ ਪਬਲਿਕ ਸਕੂਲ ਹੈ। ਮੇਰਾ ਸਕੂਲ ਅਨੁਸਾਸ਼ਨ ਲਈ ਬਹੁਤ ਪ੍ਰਸਿੱਧ ਹੈ। ਮੇਰੇ ਸਕੂਲ ਵਿਚ ਪੰਜ ਸੌ ਵਿਦਿਆਰਥੀ ਹਨ। ਮੈਂ ਪੰਜਵੀ ਜਮਾਤ ਦਾ ਵਿਦਿਆਰਥੀ ਹਾਂ। ਇਹ ਮੇਰੇ ਘਰ ਦੇ ਨੇੜੇ ਹੈ। ਮੇਰੇ ਸਕੂਲ ਦੀ ਇਮਾਰਤ ਬਹੁਤ ਸੋਹਣੀ ਹੈ। ਮੇਰੇ ਸਕੂਲ ਵਿਚ ਇੱਕ ਵੱਡਾ ਖੇਡ ਦਾ ਮੈਦਾਨ ਹੈ। ਅੱਜ ਸਾਡੇ ਸਕੂਲ ਵਿੱਚ ਕ੍ਰਿਕੇਟ ਦਾ ਮੁਕਾਬਲਾ ਹੈ। ਮੇਰੇ ਸਕੂਲ ਵਿਚ ਇੱਕ ਬਹੁਤ ਸੋਹਣਾ ਅਤੇ ਵੱਡਾ ਬਗੀਚਾ ਹੈ। ਬਗੀਚੇ ਵਿਚ ਬਹੁਤ ਰੰਗ ਬਿਰੰਗੇ ਫੁੱਲ ਹਨ। ਮੇਰੇ ਸਕੂਲ ਵਿਚ ਪੰਦਰਾਂ ਕਮਰੇ ਹਨ।ਹਰੇਕ ਕਮਰੇ ਵਿੱਚ ਪੱਖੇ ਅਤੇ ਕੂਲਰ ਹਨ। ਮੇਰੇ ਸਕੂਲ ਵਿਚ ਪੱਚੀ ਅਧਿਆਪਕ ਅਤੇ ਦੋ ਚਪੜਾਸੀ ਹਨ। ਰਾਮ ਲਾਲ ਜੀ ਅਤੇ ਕਰਮ ਸਿੰਘ ਜੀ ਸਾਡੇ ਚਪੜਾਸੀ ਹਨ। ਮੇਰੇ ਸਕੂਲ ਵਿੱਚ ਇੱਕ ਬਹੁਤ ਵੱਡੀ ਲਾਇਬ੍ਰੇਰੀ ਵੀ ਹੈ।ਲਾਇਬ੍ਰੇਰੀ ਵਿਚ ਬਹੁਤ ਚੰਗੀਆਂ- ਚੰਗੀਆਂ ਕਿਤਾਬਾਂ ਹਨ।ਲਾਇਬ੍ਰੇਰੀ ਵਿਚ ਹਿੰਦੀ, ਪੰਜਾਬੀ, ਅਤੇ ਅੰਗਰੇਜੀ ਸਾਹਿਤ ਦੀਆਂ ਬਹੁਤ ਸਾਰੀਆਂ ਕਿਤਾਬਾਂ ਹਨ। ਲਾਇਬ੍ਰੇਰੀ ਦੇ ਨਾਲ ਪੌੜੀਆਂ ਹਨ, ਅਤੇ ਪੌੜੀਆਂ ਦੇ ਨਾਲ ਇੱਕ ਵੱਡੀ ਘੰਟੀ ਹੈ। ਇਸਦੀ ਕੰਪਿਊਟਰ ਅਤੇ ਸਾਇੰਸ ਲੈਬ ਬਹੁਤ ਵੱਡੀ ਹੈ। ਮੇਰੇ ਸਕੂਲ ਵਿੱਚ ਇੱਕ ਸੰਗੀਤ ਦਾ ਕਮਰਾ ਅਤੇ ਇੱਕ ਸਭਾ ਭਵਨ ਵੀ ਹੈ। ਸ਼੍ਰੀ ਮਾਨ ਸੁਰੇਸ਼ ਸ਼ਰਮਾ ਜੀ ਸਾਡੇ ਮੁੱਖ ਅਧਿਆਪਕ ਹਨ। ਮੇਰਾ ਸਕੂਲ ਬਹੁਤ ਸੋਹਣਾ ਹੈ। ਮੇਰੇ ਸਕੂਲ ਦਾ ਵਾਤਾਵਰਣ ਬਹੁਤ ਚੰਗਾ ਹੈ। ਮੈਨੂੰ ਆਪਣੇ ਸਕੂਲ ਨਾਲ ਬਹੁਤ ਪਿਆਰ ਹੈ।
Test Yourself
Activity 1: Match the Words
Activity 2: Choose the Answers
Based on the above reading practice, answer the following questions.
Activity 3: Speaking
Now that you have read how Sarman describes his school, it is your turn to describe your school in 10–15 sentences. Press the button below to record your sentences. Once you are done recording, you can download your audio file and send it to your teacher for feedback and/or share it with your friends.
ਧੰਨਵਾਦ!
fifth class
today
colorful
fifteen
every
twenty five
nice/good
literature

















