4.1 Review Concepts from Chapter 3
Activity 1: Match the Words
Activity 2: Identify Adjectives
Activity 3: Reading Practice
Read the following conversation and answer the questions below.
Rajan meets Mike and his brother at a coffee shop, and they ask each other about their families.
| Speaker | Dialogue |
|---|---|
| ਰਾਜਨ | ਸਤਿ ਸ਼੍ਰੀ ਅਕਾਲਿ, ਮਾਇਕ |
| ਮਾਇਕ | ਸਤਿ ਸ਼੍ਰੀ ਅਕਾਲਿ, ਰਾਜਨ |
| ਰਾਜਨ | ਕੀ ਹਾਲ ਹੈ, ਮਾਇਕ? |
| ਮਾਇਕ | ਮੈਂ ਠੀਕ ਹਾਂ, ਤੇ ਤੁਸੀਂ? |
| ਰਾਜਨ | ਮੈਂ ਵੀ ਠੀਕ ਹਾਂ, ਇਹ ਕੌਣ ਹੈ? |
| ਮਾਇਕ | ਇਹ ਮੇਰਾ ਭਰਾ ਹੈ। ਇਸਦਾ ਨਾਮ ਜੌਨ ਹੈ। ਇਹ ਸਤਾਰ੍ਹਾਂ ਸਾਲਾਂ ਦਾ ਹੈ। ਇਹ ਇੱਕ ਵਿਦਿਆਰਥੀ ਹੈ। ਇਸਦਾ ਮੇਜਰ ਕੰਪਿਊਟਰ ਸਾਇੰਸ ਹੈ। ਇਹ ਬਹੁਤ ਸ਼ਰਮੀਲਾ ਹੈ। ਕੀ ਤੁਹਾਡਾ ਕੋਈ ਭਰਾ ਹੈ? |
| ਰਾਜਨ | ਨਹੀਂ ਜੀ, ਮੇਰੀ ਇੱਕ ਭੈਣ ਹੈ। ਉਸਦਾ ਨਾਮ ਗੀਤਾ ਹੈ। ਉਹ ਅਠਾਰ੍ਹਾਂ ਸਾਲਾਂ ਦੀ ਹੈ। ਉਹ ਵੀ ਇੱਕ ਵਿਦਿਆਰਥਣ ਹੈ। ਉਸਦਾ ਮੇਜਰ ਹੋਮ ਸਾਇੰਸ ਹੈ। ਉਹ ਬਹੁਤ ਗਾਲੜੀ ਹੈ। ਮਾਇਕ, ਤੁਹਾਡੇ ਪਰਿਵਾਰ ਵਿਚ ਹੋਰ ਕੌਣ- ਕੌਣ ਹੈ? |
| ਮਾਇਕ | ਮੇਰੇ ਪਰਿਵਾਰ ਵਿਚ ਮੇਰੇ ਮਾਤਾ ਜੀ, ਪਿਤਾ ਜੀ, ਦਾਦਾ ਜੀ, ਦਾਦੀ ਜੀ, ਇੱਕ ਭਰਾ ਅਤੇ ਇੱਕ ਛੋਟੀ ਭੈਣ ਹੈ। |
| ਰਾਜਨ | ਮਾਇਕ, ਤੁਹਾਡੇ ਮਾਤਾ ਜੀ ਦਾ ਕੀ ਨਾਮ ਹੈ? |
| ਮਾਇਕ | ਮੇਰੇ ਮਾਤਾ ਜੀ ਦਾ ਨਾਮ ਜੈਨੀ ਹੈ, ਤੇ ਰਾਜਨ, ਤੁਹਾਡੇ ਮਾਤਾ ਜੀ ਦਾ ਕੀ ਨਾਮ ਹੈ? |
| ਰਾਜਨ | ਮੇਰੇ ਮਾਤਾ ਜੀ ਦਾ ਨਾਮ ਕ੍ਰਿਸ਼ਨਾ ਹੈ। ਉਹ ਇੱਕ ਵਕੀਲ ਹਨ। |
| ਮਾਇਕ | ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ? |
| ਰਾਜਨ | ਮੇਰੇ ਪਿਤਾ ਜੀ ਦਾ ਨਾਮ ਮੋਹਨ ਗੁਪਤਾ ਹੈ। ਉਹ ਇੱਕ ਮਸ਼ਹੂਰ ਡਾਕਟਰ ਹਨ। ਕੀ ਤੁਸੀਂ ਮੇਰੇ ਪਿਤਾ ਜੀ ਨੂੰ ਜਾਣਦੇ ਹੋ? |
| ਮਾਇਕ | ਹਾਂ ਜੀ, ਮੈਂ ਉਹਨਾਂ ਨੂੰ ਜਾਣਦਾ ਹਾਂ। |
| ਰਾਜਨ | ਮਾਇਕ, ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ ਅਤੇ ਉਹ ਕੀ ਕੰਮ ਕਰਦੇ ਹਨ? |
| ਮਾਇਕ | ਮੇਰੇ ਪਿਤਾ ਜੀ ਦਾ ਨਾਮ ਬ੍ਰੈਂਡਨ ਹੈ। ਉਹ ਇੱਕ ਇਮਾਨਦਾਰ ਪੁਲਿਸ ਇੰਸਪੈਕਟਰ ਹਨ। |
| ਰਾਜਨ | ਅੱਛਾ ਜੀ, ਬਹੁਤ ਵਧੀਆ। ਮਾਇਕ- ਤੁਹਾਡੇ ਦਾਦਾ ਜੀ ਦਾ ਕੀ ਨਾਮ ਹੈ? |
| ਮਾਇਕ | ਮੇਰੇ ਦਾਦਾ ਜੀ ਦਾ ਨਾਮ ਪੀਟਰ ਹੈ ਉਹ ਬਹੁਤ ਬਜ਼ੁਰਗ ਹਨ, ਤੇ ਰਾਜਨ- ਤੁਹਾਡੇ ਦਾਦਾ ਜੀ ਦਾ ਕੀ ਨਾਮ ਹੈ? |
| ਰਾਜਨ | ਮੇਰੇ ਦਾਦਾ ਜੀ ਦਾ ਨਾਮ ਸੁਰੇਸ਼ ਗੁਪਤਾ ਹੈ, ਉਹ ਇੱਕ ਅਮੀਰ ਵਪਾਰੀ ਹਨ। ਮਾਇਕ, ਤੁਹਾਡੇ ਦਾਦੀ ਜੀ ਦਾ ਕੀ ਨਾਮ ਹੈ? |
| ਮਾਇਕ | ਮੇਰੇ ਦਾਦੀ ਜੀ ਦਾ ਨਾਮ ਕ੍ਰਿਸ ਹੈ, ਤੇ ਤੁਹਾਡੇ ਦਾਦੀ ਜੀ ਦਾ ਕੀ ਨਾਮ ਹੈ? |
| ਰਾਜਨ | ਮੇਰੇ ਦਾਦੀ ਜੀ ਦਾ ਨਾਮ ਸ਼ੀਲਾ ਦੇਵੀ ਹੈ ਉਹ ਅੱਸੀ ਸਾਲਾਂ ਦੇ ਹਨ ਪਰ ਉਹ ਬਹੁਤ ਫੁਰਤੀਲੇ ਹਨ। ਮਾਇਕ, ਤੁਹਾਡੇ ਦਾਦੀ ਜੀ ਕਿੰਨੇ ਸਾਲਾਂ ਦੇ ਹਨ? |
| ਮਾਇਕ | ਮੇਰੇ ਦਾਦੀ ਜੀ ਵੀ ਅੱਸੀ ਸਾਲਾਂ ਦੇ ਹਨ ਪਰ ਉਹ ਬਹੁਤ ਕਮਜ਼ੋਰ ਹਨ। |
| ਰਾਜਨ | ਮਾਇਕ, ਤੁਹਾਨੂੰ ਤੇ ਤੁਹਾਡੇ ਭਰਾ ਨੂੰ ਮਿਲਕੇ ਬਹੁਤ ਖੁਸ਼ੀ ਹੋਈ। |
| ਮਾਇਕ | ਮੈਨੂੰ ਵੀ, ਫਿਰ ਮਿਲਾਂਗੇ |
| ਰਾਜਨ | ਹਾਂ ਜੀ, ਜਰੂਰ! |
Based on the above reading, answer the following questions.
ਧੰਨਵਾਦ!