3.3 Profession Vocabulary and ਗੋਪੀ ਅਤੇ ਜਸ਼ਨ ਦਾ ਪਰਿਵਾਰ
Profession Vocabulary
| Punjabi | English | Image |
|---|---|---|
| ਅਧਿਆਪਕ (m) | teacher |
![]() |
| ਵਕੀਲ (m) | lawyer |
![]() |
| ਪ੍ਰਾਧਿਆਪਕ (m) | professor |
![]() |
| ਸਿਪਾਹੀ (m) | constable |
![]() |
| ਫੌਜੀ (m) | soldier |
![]() |
| ਚਪੜਾਸੀ (m) | peon |
![]() |
| ਕਿਸਾਨ (m) | farmer |
![]() |
| ਮਾਲੀ (m) | gardener |
![]() |
| ਠੇਕੇਦਾਰ (m) | contractor |
![]() |
| ਪਹਿਰੇਦਾਰ (m) | security guard |
![]() |
| ਤਰਖਾਣ (m) | carpenter |
![]() |
| ਦਰਜ਼ੀ (m) | tailor |
![]() |
| ਦਰਜਾਣੀ (f) | female tailor |
![]() |
| ਸੰਗੀਤਕਾਰ (m) | musician |
![]() |
| ਨਾਈ (m) | barber |
![]() |
| ਵਪਾਰੀ (m) | businessman |
![]() |
| ਦੁਕਾਨਦਾਰ (m) | shopkeeper |
![]() |
| ਮਜ਼ਦੂਰ (m) | laborer |
![]() |
| ਮਿਸਤਰੀ (m) | mason |
![]() |
| ਨੇਤਾ (m) | politician |
![]() |
| ਕਲਾਕਾਰ (m) | artist |
![]() |
| ਮੋਚੀ (m) | shoemaker/cobbler |
![]() |
| ਲੇਖਾਕਾਰ (m) | accountant |
![]() |
| ਧੋਬੀ (m) | washerman |
![]() |
| ਮਛੇਰਾ (m) | fisherman |
![]() |
| ਵਿਗਿਆਨੀ (m) | scientist |
![]() |
| ਅਨੁਵਾਦਕ (m) | translator |
![]() |
| ਪੱਤਰਕਾਰ (m) | journalist |
![]() |
| ਨਾਵਲਕਾਰ (m) | novelist |
![]() |
| ਕਵੀ (m) | poet |
![]() |
Reading Practice: ਗੋਪੀ ਅਤੇ ਜਸ਼ਨ ਦਾ ਪਰਿਵਾਰ
ਗੋਪੀ and his ਭਰਜਾਈ met ਜਸ਼ਨ and his cousins (ਚਚੇਰੇ ਭੈਣ-ਭਰਾ) at a coffee shop and ask each other about their extended families.
| Speaker | Punjabi | English |
|---|---|---|
| ਜਸ਼ਨ | ਸਤਿ ਸ਼੍ਰੀ ਅਕਾਲਿ, ਗੋਪੀ | Hello, Gopi. |
| ਗੋਪੀ | ਸਤਿ ਸ਼੍ਰੀ ਅਕਾਲਿ, ਜਸ਼ਨ | Hello, Jashan. |
| ਜਸ਼ਨ | ਕੀ ਹਾਲ ਹੈ, ਗੋਪੀ? | How are you, Gopi? |
| ਗੋਪੀ | ਮੈਂ ਠੀਕ ਹਾਂ, ਤੇ ਤੁਸੀਂ? | I am fine and you? |
| ਜਸ਼ਨ | ਮੈਂ ਵੀ ਠੀਕ ਹਾਂ, ਇਹ ਕੌਣ ਹਨ? | I am also fine. Who are they? |
| ਗੋਪੀ | ਇਹ ਮੇਰਾ ਚਚੇਰਾ ਭਰਾ ਹੈ। ਇਸਦਾ ਨਾਮ ਸੋਵੀ ਹੈ। ਇਹ ਸਤਾਰ੍ਹਾਂ ਸਾਲਾਂ ਦਾ ਹੈ। ਇਹ ਇੱਕ ਵਿਦਿਆਰਥੀ ਹੈ। ਇਸਦਾ ਮੇਜਰ ਕੰਪਿਊਟਰ ਸਾਇੰਸ ਹੈ। ਇਹ ਬਹੁਤ ਸ਼ਰਮੀਲਾ ਹੈ। ਇਹ ਚੰਡੀਗੜ੍ਹ ਵਿਚ ਰਹਿੰਦਾ ਹੈ।
ਅਤੇ ਇਹ ਮੇਰੀ ਚਚੇਰੀ ਭੈਣ ਹੈ। ਇਸਦਾ ਨਾਂ ਰੀਮਾ ਹੈ ਇਹ ਇੱਕ ਡਾਕਟਰ ਹੈ। ਜਸ਼ਨ, ਤੁਹਾਡੇ ਨਾਲ ਇਹ ਕੌਣ ਹਨ? |
He is my cousin. His name is Sovi. He is seventeen years old. He is a student. His major is Computer Science. He is very shy. He lives in Chandigarh.
And she is my cousin (sister). Her name is Reeema. She is a Doctor. Jashan, who is with you? |
| ਜਸ਼ਨ | ਇਹ ਮੇਰੇ ਭਰਜਾਈ ਜੀ ਹਨ। ਇਹਨਾਂ ਦਾ ਨਾਮ ਮੀਨਾ ਹੈ। ਇਹ 30 ਸਾਲਾਂ ਦੇ ਹਨ। ਇਹ ਇੱਕ ਅਧਿਆਪਿਕਾ ਹਨ ਹੈ। ਗੋਪੀ ਤੁਹਾਡੇ ਚਾਚਾ ਜੀ ਕਿੱਥੇ ਰਹਿੰਦੇ ਹਨ? | She is my sister-in-law. Her name is Meena. She is thirty years old. She is a teacher. Gopi, where does your uncle live? |
| ਗੋਪੀ | ਮੇਰੇ ਚਾਚਾ ਜੀ ਕੈਲੀਫੋਰਨੀਆ ਵਿਚ ਰਹਿੰਦੇ ਹਨ। ਜਸ਼ਨ, ਤੁਹਾਡੇ ਕਿੰਨੇ ਚਾਚੇ ਤਾਏ ਹਨ? | My uncle lives in California. Jashan, how many paternal uncles do you have? |
| ਜਸ਼ਨ | ਮੇਰੇ ਇਕ ਤਾਇਆ ਜੀ ਅਤੇ ਇੱਕ ਚਾਚਾ ਜੀ ਹਨ। ਗੋਪੀ, ਤੁਹਾਡੇ ਚਾਚਾ ਜੀ ਕੈਲੀਫੋਰਨੀਆ ਵਿਚ ਕੀ ਕੰਮ ਕਰਦੇ ਹਨ? | I have two uncles. Gopi, what does your uncle do in California? |
| ਗੋਪੀ | ਮੇਰੇ ਚਾਚਾ ਜੀ ਇੱਕ ਸਿਪਾਹੀ ਹਨ। ਜਸ਼ਨ, ਤੁਹਾਡੇ ਚਾਚਾ ਜੀ ਕੀ ਕਰਦੇ ਹਨ? | My uncle is a constable. Jashan, what does your uncle do? |
| ਜਸ਼ਨ | ਮੇਰੇ ਚਾਚਾ ਜੀ ਦੁਕਾਨਦਾਰ ਹਨ। ਤੇ ਉਹ ਕੱਪੜੇ ਦਾ ਵਪਾਰ ਕਰਦੇ ਹਨ। ਗੋਪੀ, ਤੁਹਾਡੇ ਨਾਨਕੇ ਪਰਿਵਾਰ ਵਿਚ ਕੌਣ-ਣ ਹੈ? | My uncle is a shopkeeper. He is a cloth merchant. Gopi, how many family members do you have in your maternal family? |
| ਗੋਪੀ | ਮੇਰੇ ਨਾਨਕੇ ਪਰਿਵਾਰ ਵਿਚ ਮੇਰੇ ਨਾਨਾ ਜੀ ਹਨ ਉਹ ਇੱਕ ਵਕੀਲ ਹਨ।
ਮੇਰੇ ਵੱਡੇ ਮਾਮਾ ਜੀ ਲੇਖਾਕਾਰ ਹਨ ਅਤੇ ਮੇਰੀ ਵੱਡੀ ਮਾਮੀ ਜੀ ਕਾਲਜ ਵਿਚ ਪ੍ਰਾਧਿਆਪਿਕਾ ਹਨ। ਮੇਰੇ ਛੋਟੇ ਮਾਮਾ ਜੀ ਸੰਗੀਤਕਾਰ ਹਨ ਤੇ ਛੋਟੀ ਮਾਮੀ ਜੀ ਵਿਗਿਆਨੀ ਹਨ। ਮੇਰੇ ਮਾਸੀ ਜੀ ਤੇ ਮਾਸੜ ਜੀ ਪੱਤਰਕਾਰ ਹਨ। ਜਸ਼ਨ, ਤੁਹਾਡੇ ਦਾਦਕੇ ਪਰਿਵਾਰ ਵਿਚ ਕੌਣ - ਕੌਣ ਹੈ ਅਤੇ ਉਹ ਕੀ ਕੰਮ ਕਰਦੇ ਹਨ? |
In my maternal family, my maternal grandfather is a lawyer.
My elder uncle is an accountant and my elder aunt is a professor in a college. My younger uncle is a musician and my younger aunt is a scientist. My aunt (mother's sister) and uncle (mother's sister's husband) are journalists. Jashan, who are in your paternal grandfathers family and what do they do? |
| ਜਸ਼ਨ | ਮੇਰੇ ਦਾਦਕੇ ਪਰਿਵਾਰ ਵਿਚ ਮੇਰੇ ਦਾਦਾ ਜੀ, ਦਾਦੀ ਜੀ, ਚਾਚਾ ਜੀ, ਭੂਆ ਜੀ, ਅਤੇ ਫੁੱਫੜ ਜੀ ਹਨ।
ਮੇਰੇ ਦਾਦਾ ਜੀ ਇੱਕ ਕਿਸਾਨ ਹਨ। ਮੇਰੇ ਦਾਦੀ ਜੀ ਅਨੁਵਾਦਕ ਹਨ, ਅਤੇ ਮੇਰਾ ਚਾਚਾ ਜੀ ਦੁਕਾਨਦਾਰ ਹਨ ਅਤੇ ਚਾਚੀ ਜੀ ਵਕੀਲ ਹਨ। ਮੇਰੇ ਭੂਆ ਜੀ ਅਤੇ ਫੁਫੜ ਜੀ ਫੌਜੀ ਹਨ। |
In my paternal grandfather's family, I have my paternal grandfather, grandmother, uncle, aunt and Fufar.
My grandfather is a farmer. My grandmother is a translator. And my uncle is a shopkeeper and my aunt is a lawyer. My aunt (father’s sister) and uncle (father’s sister’s husband) are in the army. |
| ਗੋਪੀ | ਵਾਹ! ਬਹੁਤ ਵਧੀਆ, ਜਸ਼ਨ - ਤੁਹਾਨੂੰ ਸਭ ਨੂੰ ਮਿਲਕੇ ਚੰਗਾ ਲੱਗਾ। | Wow! Great, Jashan, nice to meet you all. |
| ਜਸ਼ਨ | ਧੰਨਵਾਦ, ਸਾਨੂੰ ਵੀ। | We too. Thank you! |
Test Yourself
Activity 1: Match the Words
Activity 2: Listening
Watch the following video carefully and answer the following questions.
| No. | Name of Profession | What They Do |
|---|---|---|
| 1. | ਅਧਿਆਪਕ | ਅਧਿਆਪਕ ਪੜਾਉਂਦਾ ਹੈ। |
| 2. | ਕਲਾਕਾਰ | ਤਸਵੀਰਾਂ ਬਣਾਉਂਦਾ ਹੈ। |
| 3. | ਮਾਲੀ | ਬਗੀਚੇ ਦੀ ਦੇਖਭਾਲ ਕਰਦਾ ਹੈ। |
| 4. | ਵਕੀਲ | ਅਦਾਲਤ ਵਿੱਚ ਕੇਸ ਲੜਦਾ ਹੈ। |
| 5. | ਨਾਈ | ਵਾਲ ਕੱਟਦਾ ਹੈ। |
| 6. | ਵਪਾਰੀ | ਵਪਾਰ ਕਰਦਾ ਹੈ। |
| 7. | ਲੇਖਾਕਾਰ | ਲੇਖਾ-ਜੋਖਾ ਦੇਖਦਾ ਹੈ। |
| 8. | ਦਰਜੀ | ਕੱਪੜੇ ਸਿਉਂਦਾ ਹੈ। |
| 9. | ਵਿਗਿਆਨੀ | ਖੋਜ ਕਰਦਾ ਹੈ। |
| 10. | ਮਛੇਰਾ | ਮੱਛੀਆਂ ਫੜਦਾ ਹੈ। |
| 11. | ਸਿਪਾਹੀ | ਦੇਸ਼ ਦੀ ਰਾਖੀ ਕਰਦਾ ਹੈ। |
| 12. | ਪੱਤਰਕਾਰ | ਦੇਸ਼-ਵਿਦੇਸ਼ ਦੀਆਂ ਖਬਰਾਂ ਬਾਰੇ ਜਾਣਕਾਰੀ ਦਿੰਦਾ ਹੈ। |
| 13. | ਭਾਸ਼ਾ ਅਨੁਵਾਦਕ | ਇੱਕ ਭਾਸ਼ਾ ਦਾ ਦੂਜੀ ਭਾਸ਼ਾ ਵਿੱਚ ਅਨੁਵਾਦ ਕਰਦਾ ਹੈ। |
| 14. | ਤਰਖਾਣ | ਲੱਕੜ ਦੀਆਂ ਚੀਜਾਂ ਬਣਾਉਂਦਾ ਹੈ। |
| 15. | ਕਿਸਾਨ | ਖੇਤੀਬਾੜੀ ਕਰਦਾ ਹੈ। |
Answer the following questions.
Activity 3: Choose the Answers
Based on the above reading practice conversation, answer the following questions.
Activity 4: Speaking and Writing
Tell us about your family and friends' profession. You may write out your sentences or record your sentences by pressing the button below. Once you are done recording, you can download your audio file and send it to your teacher and/or share it with your friends.
ਧੰਨਵਾਦ!





























